04 Jul, 2023

Happy Birthday Tarsem Jassar: ਜਾਣੋ ਕਿੰਝ ਸ਼ੁਰੂ ਹੋਇਆ ਤਰਸੇਮ ਜੱਸਣ ਦੀ ਗਾਇਕੀ ਦਾ ਸਫ਼ਰ

ਤਰਸੇਮ ਸਿੰਘ ਜੱਸੜ ਪੰਜਾਬੀ ਇੰਡਸਟਰੀ ਦੇ ਬਹੁਮੁਖੀ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਪੰਜਾਬੀ ਇੰਡਸਟਰੀ 'ਚ ਬਤੌਰ ਗੀਤਕਾਰ, ਗਾਇਕ, ਨਿਰਮਾਤਾ ਤੇ ਅਦਾਕਾਰ ਵਜੋਂ ਕੰਮ ਕਰ ਰਹੇ ਹਨ।


Source: Instagram

ਤਰਸੇਮ ਸਿੰਘ ਜੱਸੜ ਦਾ ਜਨਮ 4 ਜੁਲਾਈ 1986 ਨੂੰ ਲੁਧਿਆਣਾ ਦੇ ਜੱਸੜ ਪਿੰਡ 'ਚ ਹੋਇਆ। ਗਾਇਕ ਬਹੁਮੁਖੀ ਪ੍ਰਤਿਭਾ ਦੇ ਮਾਲਕ ਹਨ।


Source: Instagram

ਪੋਸਟ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਤਰਸੇਮ ਜੱਸੜ ਇੰਗਲੈਂਡ ਚਲਾ ਗਿਆ ਅਤੇ ਉੱਥੇ ਮਜ਼ਦੂਰੀ ਕਰਦਾ ਰਿਹਾ।


Source: Instagram

ਤਰਸੇਮ ਨੇ 'ਵੇਹਲੀ ਜਨਤਾ' ਐਲਬਮ ਨਾਲ ਇੱਕ ਗੀਤਕਾਰ ਵਜੋਂ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ। ਉਨ੍ਹਾਂ ਦਾ ਝੁਕਾਅ ਛੋਟੀ ਉਮਰ ਵਿੱਚ ਹੀ ਗੀਤ ਲਿਖਣ ਵੱਲ ਹੋ ਗਿਆ ਸੀ।


Source: Instagram

ਤਰਸੇਮ ਨੇ 'ਕਾਲਜ ਦੀ ਯਾਦ' ਗੀਤ ਲਿਖਿਆ, ਜਿਸ ਨੂੰ ਬਾਅਦ ਵਿੱਚ ਕੁਲਬੀਰ ਝਿੰਜਰ ਨੇ ਗਾਇਆ। ਇਹ ਗੀਤ ਦੋਵਾਂ ਕਲਾਕਾਰਾਂ ਲਈ ਇੱਕ ਵੱਡਾ ਟਰਨਿੰਗ ਪੁਆਇੰਟ ਬਣਿਆ ਤੇ ਦੋਹਾਂ ਨੂੰ ਕਾਮਯਾਬੀ ਮਿਲੀ।


Source: Instagram

ਤਰਸੇਮ ਨੇ ਸਾਲ 2014 'ਚ 'ਅਟਵਾੜੀ' ਗੀਤ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।


Source: Instagram

ਤਰਸੇਮ ਨੇ ਸਾਲ 2017 ਫ਼ਿਲਮ 'ਰੱਬ ਦਾ ਰੇਡੀਓ' ਨਾਲ ਅਦਾਕਾਰੀ ਸ਼ੁਰੂ ਕੀਤੀ। ਇਸ ਫ਼ਿਲਮ 'ਚ ਦਰਸ਼ਕਾਂ ਨੇ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸ਼ਲਾਘਾ ਕੀਤੀ।


Source: Instagram

ਤਰਸੇਮ ਦੀ ਪਹਿਲੀ ਫਿਲਮ 'ਰੱਬ ਦਾ ਰੇਡੀਓ' ਬਾਕਸ ਆਫਿਸ 'ਤੇ ਇੱਕ ਬਲਾਕਬਸਟਰ ਹਿੱਟ ਸੀ, ਜਿਸਦਾ ਬਾਅਦ ਵਿੱਚ 2019 ਵਿੱਚ ਇੱਕ ਸੀਕਵਲ 'ਰੱਬ ਦਾ ਰੇਡੀਓ 2' ਰਿਲੀਜ਼ ਹੋਈ।


Source: Instagram

ਤਰਸੇਮ ਜੱਸੜ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ 'ਗਲਵੱਕੜੀ', 'ਜੱਟਾਂ ਦੇ ਮੁੰਡੇ', 'ਖੜੂਸ', 'ਕੁੰਡੀ ਮੁੱਛ' ਵਰਗੇ ਕਈ ਸੁਪਰਹਿੱਟ ਗੀਤ ਦਿੱਤੇ ਹਨ।


Source: Instagram

ਤਰਸੇਮ ਜੱਸੜ ਨੂੰ 'ਅਫਸਰ', ਊੜਾ ਏਦਾ', ਦਾਣਾ ਪਾਣੀ' ਵਰਗੀਆਂ ਹੋਰ ਹਿੱਟ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ


Source: Instagram

Weight Loss Mantra: ਜੇਕਰ ਤੁਸੀਂ ਵੀ ਜਾਪਾਨੀ ਲੋਕਾਂ ਵਾਂਗ ਹੋਣਾ ਚਾਹੁੰਦੇ ਹੋ ਪਤਲੇ ਤਾਂ ਅਪਣਾਓ ਇਹ ਟਿਪਸ