06 Jul, 2023

ਜਾਣੋ ਸਰਕਾਰੀ ਨੌਕਰੀ ਛੱਡ ਰੁਪਿੰਦਰ ਕੌਰ ਉਰਫ ਬਾਣੀ ਸੰਧੂ ਕਿਵੇਂ ਬਣੀ ਗਾਇਕਾ

ਰੁਪਿੰਦਰ ਕੌਰ ਉਰਫ਼ ਬਾਣੀ ਸੰਧੂ ਦਾ ਜਨਮ ਮੋਹਾਲੀ 'ਚ ਦਸੰਬਰ 1993 'ਚ ਹੋਇਆ ਸੀ


Source: Instagram

ਬਾਣੀ ਸੰਧੂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ 5ਵੀਂ ਜਮਾਤ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ


Source: Instagram

ਪੜ੍ਹਾਈ ਦੌਰਾਨ ਉਹ ਹਰ ਸੱਭਿਆਚਾਰਕ ਗਤੀਵਿਧੀ 'ਚ ਭਾਗ ਲੈਂਦੀ ਸੀ, ਇਸ ਦੇ ਨਾਲ ਹੀ ਕਾਲਜ ਦੇ ਯੂਥ ਫੈਸਟੀਵਲ 'ਚ ਵੀ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ


Source: Instagram

ਕੋਈ ਸਮਾਂ ਸੀ ਜਦੋਂ ਮੈਥ 'ਚ ਬਾਣੀ ਸੰਧੂ ਬਹੁਤ ਹੀ ਕਮਜ਼ੋਰ ਸੀ, ਜਿਸ ਕਾਰਨ ਉਸ ਨੂੰ ਸਕੂਲ 'ਚ ਮਾਰ ਵੀ ਪਈ ਸੀ


Source: Instagram

ਇਸ ਤੋਂ ਬਾਅਦ ਉਨ੍ਹਾਂ ਨੇ ਮੈਥ ਸਮਝਣ ਲਈ ਕਾਫੀ ਮਿਹਨਤ ਕੀਤੀ ਅਤੇ ਦਸਵੀਂ 'ਚ ਫੁਲ ਨੰਬਰ ਲੈ ਕੇ ਪਾਸ ਹੋਏ


Source: Instagram

ਬਾਣੀ ਸੰਧੂ ਨੇ ਪੜ੍ਹਾਈ 'ਚ ਕਦੇ ਵੀ ਮਾਰ ਨਹੀਂ ਖਾਧੀ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਰਿੰਗ 'ਚ ਗ੍ਰੈਜੁਏਸ਼ਨ ਕੀਤੀ


Source: Instagram

ਬਾਣੀ ਸੰਧੂ ਮੈਥ ਅਤੇ ਫਿਜ਼ਿਕਸ ਦੇ ਵਿਦਿਆਰਥੀਆਂ ਨੂੰ ਇੱਕ ਇੰਸਟੀਚਿਊਟ 'ਚ ਵੀ ਪੜ੍ਹਾਉਂਦੇ ਰਹੇ ਹਨ


Source: Instagram

ਉਨ੍ਹਾਂ ਨੂੰ ਬੈਂਕ 'ਚ ਸਰਕਾਰੀ ਨੌਕਰੀ ਵੀ ਮਿਲੀ ਪਰ ਦਿਲ 'ਚ ਗਾਇਕੀ ਦੇ ਖੇਤਰ 'ਚ ਕੁਝ ਕਰਨ ਦੀ ਚੇਟਕ ਏਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਕੁਝ ਸਮਾਂ ਨੌਕਰੀ ਵੀ ਕੀਤੀ ਪਰ ਗਾਇਕੀ ਪ੍ਰਤੀ ਆਪਣਾ ਮੋਹ ਨਹੀਂ ਛੱਡਿਆ


Source: Instagram

ਜੱਸੀ ਲੋਹਕਾ ਨੇ ਉਨ੍ਹਾਂ ਦੇ ਵੀਡੀਓਜ਼ ਵੇਖੇ ਅਤੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ


Source: Instagram

ਪਰ ਇਸ ਖੇਤਰ 'ਚ ਆਉਣ 'ਤੇ ਉਨ੍ਹਾਂ ਨੂੰ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ


Source: Instagram

Happy Birthday Ranveer Singh: ਰਣਵੀਰ ਸਿੰਘ ਦਾ ਜਨਮਦਿਨ ਅੱਜ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ