26 Jul, 2023
ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਹੋਏ ਭਾਵੁਕ, ਜਸਬੀਰ ਜੱਸੀ, ਗੁਰਲੇਜ ਅਖਤਰ, ਸਣੇ ਕਈ ਗਾਇਕਾਂ ਨੇ ਭਾਵੁਕ ਪੋਸਟਾਂ ਕੀਤੀਆਂ ਸਾਂਝੀਆਂ
ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਭਾਵੁਕ ਹੋਈ ਗਾਇਕਾ ਗੁਰਲੇਜ ਅਖਤਰ
Source: instagram
ਜਸਬੀਰ ਜੱਸੀ ਨੇ ਸੁਰਿੰਦਰ ਛਿੰਦਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਹੈ
Source: Instagram
ਗਾਇਕ ਸੁਖਸ਼ਿੰਦਰ ਛਿੰਦਾ ਨੇ ਵੀ ਗਾਇਕ ਦੇ ਨਾਲ ਤਸਵੀਰ ਸਾਂਝੀ ਕਰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ‘ਪੰਜਾਬੀ ਲੋਕ-ਮਨਾਂ ਦੀ ਧੜਕਣ, ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਜੀ ਜਿਸਮਾਨੀ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ’
Source: instagram
'ਪੰਜਾਬੀ ਸੰਗੀਤ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ'
Source: instagram
ਅੰਮ੍ਰਿਤ ਮਾਨ ਨੇ ਵੀ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ, ਰਿਪ ਲੇਜੈਂਡ ਸੁਰਿੰਦਰ ਛਿੰਦਾ ਜੀ
Source: instagram
ਗਾਇਕਾ ਜੈਸਮੀਨ ਅਖਤਰ ਨੇ ਲਿਖਿਆ ‘ਰਿਪ ਸੁਰਿੰਦਰ ਛਿੰਦਾ ਜੀ, ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ’
Source: instagram
ਗਾਇਕਾ ਜਸਵਿੰਦਰ ਬਰਾੜ ਨੇ ਲਿਖਿਆ ‘ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਖਬਰ. ਨਹੀਂ ਰਹੇ ਬੁਲੰਦ ਗਾਇਕੀ ਦੇ ਬਾਬਾ ਬੋਹੜ ਸੁਰਿੰਦਰ ਛਿੰਦਾ ਜੀ’
Source: instagram
ਹਰਜੀਤ ਹਰਮਨ ਨੇ ਲਿਖਿਆ ‘ਉੱਘੇ ਗਾਇਕ ਸੁਰਿੰਦਰ ਛਿੰਦਾ ਜੀ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ, ਪੰਜਾਬੀ ਗਾਇਕੀ ਦੇ ਥੰਮ ਸੁਰਿੰਦਰ ਛਿੰਦਾ ਜੀ ਦੀ ਦਮਦਾਰ ਆਵਾਜ਼ ਅੱਜ ਸਦਾ ਲਈ ਖ਼ਾਮੋਸ਼ ਹੋ ਗਈ’
Source: instagram
ਗੁਰਦਾਸ ਮਾਨ ਨੇ ਆਪਣੀ ਆਵਾਜ਼ ‘ਚ ਇੱਕ ਵਾਇਸ ਨੋਟ ਸਾਂਝਾ ਕਰਦੇ ਹੋਏ ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ, ਉਨ੍ਹਾਂ ਨੇ ਲਿਖਿਆ ‘ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ ਸੁਰਿੰਦਰ ਛਿੰਦਾ ਜੀ’
Source: instagram
ਅਮਰ ਨੂਰੀ ਨੇ ਵੀ ਸੁਰਿੰਦਰ ਛਿੰਦਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
Source: Instagram
Tamil TV's Top 10 Beautiful Actresses Who Can Give Rashmika, Samantha Run For Their Money