ਦੇਸ਼ ਭਗਤੀ ਸਿਖਾਉਂਦੀ ਹੈ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹੀਦੀ

ਲਾਹੌਰ ਸੈਂਟਰਲ ਜੇਲ੍ਹ 'ਚ 23 ਮਾਰਚ, 1931 ਨੂੰ ਦਿਨ ਦੀ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਹੀ ਹੋਈ ਸੀ। ਫ਼ਰਕ ਸਿਰਫ਼ ਇਹ ਸੀ ਕਿ ਇਸ ਦਿਨ ਦੀ ਸਵੇਰ ਅੰਗਰੇਜ਼ਾਂ ਦੀ ਹਕੂਮਤ ਖ਼ਤਮ ਕਰਨ ਦੀ ਸਵੇਰ ਲੈ ਕੇ ਆਈ ਸੀ ਜੋਂ ਕਿ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹੀਦੀ ਤੋਂ ਬਾਅਦ ਆਈ ਸੀ।

23 ਮਾਰਚ ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਇਹ ਤਿੰਨ ਨੌਜਵਾਨ ਯੋਧਿਆਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹੱਸਦੇ ਹੋਏ ਕੁਰਬਾਨੀਆਂ ਦਿੱਤੀਆਂ।

ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਪੁਰਾਣੀ ਤਸਵੀਰ

1929 ’ਚ ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਨੇ ਦਿੱਲੀ ਅਸੈਂਬਲੀ ’ਚ ਬੰਬ ਸੁੱਟਿਆ। ਇਹ ਬੰਬ ਕਤਲ ਨਹੀਂ ਸਗੋਂ ਅੰਗਰੇਜ਼ੀ ਹਕੂਮਤ ਦੀ ਨੀਂਦ ਉਡਾਉਣ ਲਈ ਸੁੱਟਿਆ ਗਿਆ ਸੀ। ਅਸੈਂਬਲੀ ਬੰਬ ਕੇਸ ਵਿੱਚ ਲਹੌਰ ਦੀ ਸੀਆਈਡੀ ਨੇ ਇਹ ਗੋਲਾ ਬਰਾਮਦ ਕੀਤਾ ਸੀ

ਸੁਖਦੇਵ ਫ਼ਾਂਸੀ ਦੀ ਸਜ਼ਾ ਮਿਲਣ ’ਤੇ ਡਰਨ ਦੀ ਬਜਾਏ ਖ਼ੁਸ਼ ਸੀ।ਸੁਖਦੇਵ ਸਿੰਘ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਭਗਤ ਸਿੰਘ ਨੂੰ ਅਸੈਂਬਲੀ ਹਾਲ ’ਚ ਬੰਬ ਸੁੱਟਣ ਲਈ ਰਾਜ਼ੀ ਕੀਤਾ ਸੀ। ਇਹ ਟੋਪੀ ਸੁਖਦੇਵ ਦੀ ਹੈ ਜਿਸ ਨੂੰ ਉਹ ਅਕਸਰ ਪਾਇਆ ਕਰਦੇ ਸੀ

ਰਾਜਗੁਰੂ ਨੂੰ ਉਨ੍ਹਾਂ ਦੀ ਨਿਡਰਤਾ ਤੇ ਸਾਹਸ ਲਈ ਜਾਣਿਆ ਜਾਂਦਾ ਸੀ। ਭਗਤ ਸਿੰਘ ਉਨ੍ਹਾਂ ਨੂੰ ਗੰਨਮੈਨ ਦੇ ਨਾਂ ਨਾਲ ਬੁਲਾਉਂਦੇ ਸੀ। ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਹੋਣ ਲਈ ਉਹ ਕ੍ਰਾਂਤੀਕਾਰੀ ਸੰਗਠਨ ਨਾਲ ਜੁੜੇ।

ਸਾਲ 1927 'ਚ ਪਹਿਲੀ ਵਾਰੀ ਗ੍ਰਿਫ਼ਤਾਰੀ ਦੇ ਬਾਅਦ ਜੇਲ੍ਹ 'ਚ ਖਿੱਚੀ ਗਈ ਭਗਤ ਸਿੰਘ ਦੀ ਤਸਵੀਰ

ਭਗਤ ਸਿੰਘ ਨੂੰ ਕਿਤਾਬਾਂ ਪੜ੍ਹਣ ਤੇ ਲਿਖਣ ਦੇ ਸ਼ੌਕੀਨ ਸਨ। ਉਹ ਜੇਲ੍ਹ 'ਚ ਕਈ ਕਿਤਾਬਾਂ ਪੜ੍ਹਦੇ ਸਨ। ਭਗਤ ਸਿੰਘ ਜੇਲ੍ਹ 'ਚ ਵੀ ਸਾਦਗੀ ਭਰਾ ਜੀਵਨ ਜਿਉਂਦੇ ਸੀ। ਭਗਤ ਸਿੰਘ ਦੀ ਘੜੀ, ਖਾਕੀ ਕਮੀਜ਼ ਤੇ ਬੂਟ ਅਜੇ ਵੀ ਸਾਂਭ ਕੇ ਰੱਖੇ ਗਏ ਹਨ

ਸਾਂਡਰਸ ਮਰਡਰ ਕੇਸ 'ਚ ਜੱਜ ਨੇ ਇਸੇ ਕਲਮ ਨਾਲ ਭਗਤ ਸਿੰਘ, ਰਾਜਗੂਰੂ ਅਤੇ ਸੁਖਦੇਵ ਲਈ ਫਾਂਸੀ ਦੀ ਸਜ਼ਾ ਲਿਖੀ ਸੀ।

ਫਾਸੀ ਤੋਂ ਪਹਿਲਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਹੱਥ ਜੋੜੇ ਅਤੇ ਆਪਣਾ ਮਨਪਸੰਦ ਅਜ਼ਾਦੀ ਦਾ ਗੀਤ ਗਾਉਣੇ ਲੱਗੇ। ਕਦੇ ਉਹ ਦਿਨ ਆਵੇਗਾ ਕਿ ਜਦ ਅਸੀਂ ਅਜ਼ਾਦ ਹੋਵਾਂਗੇ, ਇਹ ਆਪਣੀ ਹੀ ਧਰਤੀ ਹੋਵੇਗੀ। ਇਹ ਆਪਣਾ ਅਸਮਾਨ ਹੋਵੇਗਾ।

ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹਨ। ਇਨ੍ਹਾਂ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੋਏ ਆਪਣੀਆਂ ਜਾਨਾਂ ਵਾਰਿਆਂ।