21 Mar, 2023
Gippy Grewal with sons:ਪੰਜਾਬੀ ਗਾਇਕ ਗਿੱਪੀ ਗਰੇਵਾਲ ਵੇਖੋ ਕਿੰਝ ਕਰਦੇ ਨੇ ਆਪਣੇ ਬੱਚਿਆਂ ਨਾਲ ਮਸਤੀ Source: Instagram

ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਤਿੰਨ ਪੁੱਤਰਾਂ ਦੇ ਮਾਤਾ-ਪਿਤਾ ਹਨ। ਦੋਵੇਂ ਆਪਣੇ ਬੱਚਿਆ ਨੂੰ ਚੰਗੀ ਪਰਵਰਿਸ਼ ਦੇਣ ਦੇ ਨਾਲ -ਨਾਲ ਉਨ੍ਹਾਂ ਨਾਲ ਭਰਪੂਰ ਸਮਾਂ ਬਤੀਤ ਕਰਦੇ ਹਨ।

Source: Instagram

ਗਿੱਪੀ ਗਰੇਵਾਲ ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਪਿਤਾ ਵੀ ਹਨ। ਉਹ ਅਕਸਰ ਆਪਣੇ ਬੇਟਿਆਂ ਏਕਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਨਾਲ ਮਸਤੀ ਕਰਦੇ ਤੇ ਉਨ੍ਹਾਂ ਨੂੰ ਕੁਝ ਨਵਾਂ ਸਿਖਾਉਂਦੇ ਹੋਏ ਨਜ਼ਰ ਆਉਂਦੇ ਹਨ।

Source: Instagram

ਹਾਲ ਹੀ 'ਚ ਗਾਇਕ ਨੇ ਬੇਟੇ ਗੁਰਬਾਜ਼ ਗਰੇਵਾਲ ਨਾਲ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਪਿਉ-ਪੁੱਤ ਮਸਤੀ ਕਰਦੇ ਹੋਏ ਨਜ਼ਰ ਆਏ।

Source: Instagram

ਹਾਲ ਹੀ 'ਚ ਗਿੱਪੀ ਗਰੇਵਾਲ ਆਪਣੇ ਬੱਚਿਆਂ ਨਾਲ ਘੁੰਮਣ ਗਏ। ਇਸ ਦੌਰਾਨ ਉਹ ਸ਼ਿੰਦਾ ਗਰੇਵਾਲ ਨਾਲ ਚੰਗਾ ਸਮਾਂ ਬਤੀਤ ਕਰਦੇ ਹੋਏ ਨਜ਼ਰ ਆਏ। ਪਿਉ ਪੁੱਤ ਇੱਕਠੇ ਫੋੋਟੋ ਕਲਿੱਕ ਕਰਦੇ ਨਜ਼ਰ ਆਏ

Source: Instagram

ਇਸ ਨਵੇਂ ਸਫ਼ਰ ਦੇ ਦੌਰਾਨ ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਖੂਬ ਮਸਤੀ ਕਰਦੇ ਤੇ ਜਹਾਜ ਵੇਖਦੇ ਹੋਏ ਹਵਾਈ ਸਫਰ ਦਾ ਮਜ਼ਾ ਲੈਂਦਾ ਹੋਇਆ ਨਜ਼ਰ ਆਇਆ

Source: Instagram

ਸ਼ਿੰਦਾ ਗਰੇਵਾਲ ਤੇ ਗੁਰਬਾਜ਼ ਗਰੇਵਾਲ ਸਵਿਮਿੰਗ ਪੂਲ 'ਚ ਇੱਕਠੇ ਮਸਤੀ ਕਰਦੇ ਹੋਏ ਵਿਖਾਈ ਦਿੱਤੇ।

Source: Instagram

ਇਸ ਸਫ਼ਰ ਦੌਰਾਨ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆਏ।

Source: Instagram

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਬੇਟੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਗੁਰਬਾਜ਼ ਪਾਪਾ ਨਾਲ ਕਿਊਟ ਅੰਦਾਜ਼ 'ਚ ਸੈਲਫੀ ਲਈ ਪੋਜ਼ ਦੇ ਰਿਹਾ ਹੈ।

Source: Instagram

ਗਾਇਕ ਦੀ ਆਪਣੇ ਬੇਟਿਆਂ ਨਾਲ ਪਿਆਰੀ ਭਰੀ ਸਾਂਝ ਪਿਉ -ਪੁੱਤਰਾਂ ਦੀ ਬੈਸਟ ਜੋੜੀ ਦੀ ਮਿਸਾਲ ਪੇਸ਼ ਕਰਦੀ ਹੈ। ਇਹ ਦੱਸਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਦੋਸਤੀ ਭਰਾ ਵਿਵਹਾਰ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਸਹਿਜ ਤਰੀਕੇ ਆਪਣੇ ਮਾਪਿਆਂ ਨਾਲ ਜੁੜ ਸਕਣ।

Source: Instagram

Daljit Kaur wedding: ਇੱਕ ਦੂਜੇ ਦੇ ਹੋਏ ਦਲਜੀਤ ਕੌਰ ਤੇ ਨਿਖਿਲ ਪਟੇਲ, ਵੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ