04 Sep, 2023

ਪੰਜਾਬੀ ਗਾਇਕ ਹਰਭਜਨ ਮਾਨ ਨੇ ਖ਼ਾਸ ਅੰਦਾਜ਼ 'ਚ ਮਨਾਇਆ ਪੁੱਤਰ ਅਵਕਾਸ਼ ਮਾਨ ਦਾ ਜਨਮਦਿਨ, ਜਾਣੋ ਪਿਉ-ਪੁੱਤ ਦੀ ਜੋੜੀ ਬਾਰੇ ਖ਼ਾਸ ਗੱਲਾਂ

ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੀ ਸੁਰੀਲੀ ਆਵਾਜ਼ ਤੇ ਸਾਫ ਸੁਥਰੀ ਗਾਇਕੀ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਨੇ।


Source: Instagram

ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦਾ ਅੱਜ ਜਨਮਦਿਨ ਹੈ। ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਅੱਜ ਆਪਣੇ ਬੇਟੇ ਦਾ ਜਨਮਦਿਨ ਮਨਾ ਰਹੇ ਹਨ, ਦੋਹਾਂ ਬੇਟੇ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ।


Source: Instagram

ਹਰਭਜਨ ਮਾਨ ਨੇ ਬੇਟੇ ਅਵਕਾਸ਼ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਜਨਮਦਿਨ ਦੀਆਂ ਮੁਬਰਕਾਂ ਅਵਕਾਸ਼ ਬੇਟਾ'


Source: Instagram

ਹਰਭਜਨ ਮਾਨ ਨੇ ਬੇਟੇ ਨੂੰ ਦੁਆਵਾਂ ਦਿੰਦੇ ਹੋਏ ਲਿਖਿਆ, 'ਸਾਡੀ ਜਿੰਦ-ਜਾਨ ਪਿਆਰੇ ਬੇਟੇ ਅਵਕਾਸ਼ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ 🎂🎉 ਪਰਮਾਤਮਾ ਤੈਨੂੰ ਹਮੇਸ਼ਾਂ ਤੰਦਰੁਸਤੀ ਦੇਵੇ ਤੇ ਸਦਾ ਤੇਰੇ ਅੰਗ ਸੰਗ ਰਹੇ 🙏🏻.. ਇਸ ਦੇ ਨਾਲ ਹੀ ਗਾਇਕ ਨੇ ਪੁੱਤਰ ਲਈ ਵਧਾਈ ਸੰਦੇਸ਼ ਭੇਜਣ ਵਾਲੇ ਫੈਨਜ਼ ਤੇ ਦੋਸਤਾਂ ਦਾ ਧੰਨਵਾਦ ਕੀਤਾ।


Source: Instagram

ਗਾਇਕ ਨੇ ਲਿਖਿਆ ਹੈਪੀ ਬਰਥਡੇਅ ਅਵਕਾਸ਼ ਮਾਨ ਬੇਟਾ.. ਅਸੀਂ ਅਵਕਾਸ਼ ਦੇ ਜਨਮਦਿਨ 'ਤੇ ਪਿਆਰ, ਸੰਦੇਸ਼ ਤੇ ਅਸ਼ੀਰਵਾਦ ਭੇਜਣ ਲਈ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ 💐 🙏🏻।


Source: Instagram

ਅਵਕਾਸ਼ ਮਾਨ ਦੀ ਗੱਲ ਕਰੀਏ ਤਾਂ ਅਵਕਾਸ਼ ਮਾਨ ਵੀ ਆਪਣੇ ਪਿਤਾ ਦੀ ਰਾਹ 'ਤੇ ਤੁਰਦੇ ਹੋਏ ਗਾਇਕੀ ਦੇ ਖੇਤਰ 'ਚ ਕੰਮ ਕਰ ਰਹੇ ਹਨ।


Source: Instagram

ਅਵਕਾਸ਼ ਮਾਨ ਦੇ ਬੀਤੇ ਜੂਨ 'ਚ ਦੋ ਨਵੇਂ ਗੀਤ ਰਿਲੀਜ਼ ਹੋਏ ਸਨ, ਜਿਨ੍ਹਾਂ ਖ਼ੁਦ ਅਵਕਾਸ਼ ਨੇ ਲਿਕਿਆ ਤੇ ਗਾਇਆ ਹੈ।


Source: Instagram

ਅਵਕਾਸ਼ ਮਾਨ ਦੇ ਇਹ ਗੀਤ 'ਦੂਰੀਆਂ ' ਅਤੇ ਡਿਸੀਸਨਜ਼' ਸਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।


Source: Instagram

ਅਵਕਾਸ਼ ਮਾਨ ਵੀ ਆਪਣੇ ਪਿਤਾ ਵਾਂਗ ਹੀ ਸੁਰੀਲੀ ਅਵਾਜ਼ ਦੇ ਮਾਲਕ ਸਨ ਤੇ ਸਾਫ-ਸੁਥਰੀ ਗਾਇਕੀ ਕਰਨ ਵਿੱਚ ਵਿਸ਼ਾਵਾਸ ਰੱਖਦੇ ਹਨ।


Source: Instagram

ਮਾਤਾ ਪਿਤਾ ਦੇ ਨਾਲ-ਨਾਲ ਅਵਕਾਸ਼ ਮਾਨ ਦੇ ਜਨਮਦਿਨ 'ਤੇ ਫੈਨਜ਼ ਤੇ ਹੋਰ ਸਾਥੀ ਕਲਾਕਾਰ ਵਧਾਈ ਦੇ ਰਹੇ ਹਨ।


Source: Instagram

10 Bollywood Movies Depicting Memorable Teacher-Student Relationships