12 May, 2023

Happy Raikoti Birthday : ਗਾਇਕ ਹੈਪੀ ਰਾਏਕੋਟੀ ਦਾ ਅੱਜ ਹੈ ਜਨਮਦਿਨ, ਜਾਣੋ ਕਿੰਝ ਸ਼ੁਰੂ ਕੀਤਾ ਗਾਇਕੀ ਦਾ ਸਫਰ

Happy Birthday: ਗਾਇਕ Happy Raikoti ਦਾ ਅੱਜ ਹੈ ਜਨਮਦਿਨ, ਜਾਣੋ ਕਿੰਝ ਸ਼ੁਰੂ ਕੀਤਾ ਗਾਇਕੀ ਦਾ ਸਫਰ


Source: Instagram

ਪੰਜਾਬੀ ਗਾਇਕ ਤੇ ਅਦਾਕਾਰ ਹੈਪੀ ਰਾਏਕੋਟੀ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ।


Source: Instagram

ਹੈਪੀ ਰਾਏਕੋਟੀ ਦਾ ਜਨਮ 12 ਮਈ 1992 ਰਾਏਕੋਟ, ਲੁਧਿਆਣਾ ਵਿਖੇ ਹੋਇਆ ਸੀ। ਹੈਪੀ ਰਾਏਕੋਟੀ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹਨ।


Source: Instagram

ਹੈਪੀ ਰਾਏਕੋਟੀ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਡੀਏਵੀ ਕਾਲੇਜ, ਲੁਧਿਆਣਾ ਤੋਂ ਆਪਣੀ ਸਿੱਖਿਆ ਪੂਰੀ ਕੀਤੀ ਹੈ।


Source: Instagram

ਬਹੁਮੁਖੀ ਪ੍ਰਤਿਭਾ ਦੇ ਧਨੀ ਹੈਪੀ ਰਾਏਕੋਟੀ ਇੱਕ ਗਾਇਕ, ਅਦਾਕਾਰ ਤੇ ਗੀਤਕਾਰ ਵਜੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਕੰਮ ਕਰ ਰਹੇ ਹਨ।


Source: Instagram

ਹੈਪੀ ਰਾਏਕੋਟੀ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2014 ਵਿੱਚ ਜਾਨ ਗੀਤ ਦੇ ਨਾਲ ਕੀਤੀ ਸੀ, ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।


Source: Instagram

ਹੈਪੀ ਰਾਏਕੋਟੀ ਦੀ ਪਹਿਲੀ ਮਿਊਜ਼ਿਕ ਐਲਬਮ 7 ਕਨਾਲ ਸਾਲ 2015 ਵਿੱਚ ਰਿਲੀਜ਼ ਹੋਈ ਸੀ। ਆਪਣੀ ਗਾਇਕੀ ਨਾਲ ਉਨ੍ਹਾਂ ਨੇ ਸਰੋਤਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ।


Source: Instagram

ਹੈਪੀ ਰਾਏਕੋਟੀ ਨੇ ਆਪਣੇ ਭਾਵਨਾਤਮਕ ਗੀਤਾਂ ਰਾਹੀਂ ਨਾ ਸਿਰਫ਼ ਦਿਲਾਂ ਨੂੰ ਜਿੱਤਿਆ ਹੈ ਸਗੋਂ ਆਪਣੀ ਗਾਇਕੀ ਦੀ ਸ਼ੈਲੀ ਨਾਲ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।


Source: Instagram

ਹੈਪੀ ਰਾਏਕੋਟੀ ਨਾ ਸਿਰਫ਼ ਇੱਕ ਚੰਗੇ ਗੀਤਕਾਰ ਤੇ ਗਾਇਕ ਹਨ ਸਗੋਂ ਉਹ ਇੱਕ ਵਧੀਆ ਅਦਾਕਾਰ ਵੀ ਹਨ।


Source: Instagram

ਹੈਪੀ ਰਾਏਕੋਟੀ ਨੇ ਅਰਦਾਸ, ਦਾਰਾ ਵਰਗੀਆਂ ਕਈ ਫਿਲਮਾਂ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰਿਆਂ ਨਾਲ ਕੰਮ ਕੀਤਾ ਹੈ।


Source: Instagram

Educational Qualification of famous TV Actresses