ਵਿਟਾਮਿਨ ਸੀ ਦੀ ਕਮੀ ਨਾਲ ਕਈ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫ਼ਲ ਅਤੇ ਸਬਜ਼ੀਆਂ

written by Shaminder | June 05, 2021

ਵਿਟਾਮਿਨ ਸੀ ਦੀ ਕਮੀ ਦੇ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ । ਇਸ ਲਈ ਵਿਟਾਮਿਨ ਸੀ ਨੂੰ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ ।ਅੱਜ ਅਸੀਂ ਤੁਹਾਨੂੰ ਵਿਟਾਮਿਨ ਸੀ ਦੇ ਨਾਲ ਹੋਣ ਵਾਲੀ ਕਮੀ ਬਾਰੇ ਦੱਸਾਂਗੇ। ਵਿਟਾਮਿਨ ਸੀ ਦੀ ਕਮੀ ਦੇ ਨਾਲ ਚਿਹਰੇ ‘ਤੇ ਝੁਰੜੀਆਂ ਅਤੇ ਰੁੱਖੀ ਚਮੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

dry skin Image From Internet
ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਲਈ ਕੋਵਿਡ -19 ਦੀ ਪਹਿਲੀ ਖੁਰਾਕ, ਸ਼ੇਅਰ ਕੀਤੀ ਤਸਵੀਰ 
teeth Image From Internet
ਇਸ ਦੇ ਨਾਲ ਹੀ ਵਿਟਾਮਿਨ ਸੀ ਦੀ ਕਮੀ ਦੇ ਨਾਲ ਦੰਦਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ । ਕਿਉਂਕਿ ਵਿਟਾਮਿਨ ਸੀ ਦੇ ਲੋਅ ਲੈਵਲ ਦੇ ਕਾਰਨ ਮਸੂੜਿਆਂ ਚੋਂ ਖੁਨ ਵਗਣ ਲੱਗਦਾ ਹੈ ਅਤੇ ਮਸੂੜਿਆਂ ‘ਚ ਸੋਜ ਵੱਧ ਸਕਦੀ ਹੈ । ਜਿਸ ਕਾਰਨ ਦੰਦ ਵੀ ਖਰਾਬ ਹੋ ਸਕਦੇ ਹਨ ।
vitamin c Image From Internet
ਵਿਟਾਮਿਨ ਸੀ ਐਂਟੀ ਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਹੈ ਜੋ ਸਾਡੀ ਇਮਿਊਨਿਟੀ ਨਿਰਮਾਣ ‘ਚ ਮਦਦ ਕਰਦਾ ਹੈ ।ਵਿਟਾਮਿਨ ਸੀ ਦੇ ਖਰਾਬ ਪੱਧਰ ਦੇ ਕਾਰਨ ਇਮਿਊਨਿਟੀ ਦਾ ਪੱਧਰ ਖਰਾਬ ਹੁੰਦਾ ਹੈ।ਤੁਸੀਂ ਬਿਮਾਰ ਪੈ ਸਕਦੇ ਹੋ ਅਤੇ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ ।ਇਸ ਦੇ ਨਾਲ ਕਈ ਵਾਰ ਕੁਝ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵਧਾ ਦਿੰਦਾ ਹੈ ।ਇਸ ਲਈ ਤੁਹਾਨੂੰ ਵਿਟਾਮਿਨ ਸੀ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ । ਵਿਟਾਮਿਨ ਸੀ ਦੀ ਕਮੀ ਪੂਰੀ ਕਰਨ ਲਈ ਤੁਸੀਂ ਸੰਤਰਾ, ਅਨਾਰ, ਆਂਵਲਾ, ਨਿੰਬੂ ਨੂੰ ਇਸਤੇਮਾਲ ਕਰ ਸਕਦੇ ਹੋ ।  

0 Comments
0

You may also like