Advertisment

ਵਿਟਾਮਿਨ ਸੀ ਦੀ ਕਮੀ ਨਾਲ ਕਈ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫ਼ਲ ਅਤੇ ਸਬਜ਼ੀਆਂ

author-image
By Shaminder
New Update
ਵਿਟਾਮਿਨ ਸੀ ਦੀ ਕਮੀ ਨਾਲ ਕਈ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਵਿਟਾਮਿਨ ਸੀ ਨਾਲ ਭਰਪੂਰ ਫ਼ਲ ਅਤੇ ਸਬਜ਼ੀਆਂ
Advertisment
ਵਿਟਾਮਿਨ ਸੀ ਦੀ ਕਮੀ ਦੇ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ । ਇਸ ਲਈ
Advertisment
ਵਿਟਾਮਿਨ ਸੀ ਨੂੰ ਸਿਹਤ ਲਈ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ ।ਅੱਜ ਅਸੀਂ ਤੁਹਾਨੂੰ ਵਿਟਾਮਿਨ ਸੀ ਦੇ ਨਾਲ ਹੋਣ ਵਾਲੀ ਕਮੀ ਬਾਰੇ ਦੱਸਾਂਗੇ। ਵਿਟਾਮਿਨ ਸੀ ਦੀ ਕਮੀ ਦੇ ਨਾਲ ਚਿਹਰੇ ‘ਤੇ ਝੁਰੜੀਆਂ ਅਤੇ ਰੁੱਖੀ ਚਮੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । dry skin Image From Internet ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਲਈ ਕੋਵਿਡ -19 ਦੀ ਪਹਿਲੀ ਖੁਰਾਕ, ਸ਼ੇਅਰ ਕੀਤੀ ਤਸਵੀਰ  teeth Image From Internet ਇਸ ਦੇ ਨਾਲ ਹੀ ਵਿਟਾਮਿਨ ਸੀ ਦੀ ਕਮੀ ਦੇ ਨਾਲ ਦੰਦਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ । ਕਿਉਂਕਿ ਵਿਟਾਮਿਨ ਸੀ ਦੇ ਲੋਅ ਲੈਵਲ ਦੇ ਕਾਰਨ ਮਸੂੜਿਆਂ ਚੋਂ ਖੁਨ ਵਗਣ ਲੱਗਦਾ ਹੈ ਅਤੇ ਮਸੂੜਿਆਂ ‘ਚ ਸੋਜ ਵੱਧ ਸਕਦੀ ਹੈ । ਜਿਸ ਕਾਰਨ ਦੰਦ ਵੀ ਖਰਾਬ ਹੋ ਸਕਦੇ ਹਨ । vitamin c Image From Internet ਵਿਟਾਮਿਨ ਸੀ ਐਂਟੀ ਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਹੈ ਜੋ ਸਾਡੀ ਇਮਿਊਨਿਟੀ ਨਿਰਮਾਣ ‘ਚ ਮਦਦ ਕਰਦਾ ਹੈ ।ਵਿਟਾਮਿਨ ਸੀ ਦੇ ਖਰਾਬ ਪੱਧਰ ਦੇ ਕਾਰਨ ਇਮਿਊਨਿਟੀ ਦਾ ਪੱਧਰ ਖਰਾਬ ਹੁੰਦਾ ਹੈ।ਤੁਸੀਂ ਬਿਮਾਰ ਪੈ ਸਕਦੇ ਹੋ ਅਤੇ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ ।ਇਸ ਦੇ ਨਾਲ ਕਈ ਵਾਰ ਕੁਝ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵਧਾ ਦਿੰਦਾ ਹੈ ।ਇਸ ਲਈ ਤੁਹਾਨੂੰ ਵਿਟਾਮਿਨ ਸੀ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ । ਵਿਟਾਮਿਨ ਸੀ ਦੀ ਕਮੀ ਪੂਰੀ ਕਰਨ ਲਈ ਤੁਸੀਂ ਸੰਤਰਾ, ਅਨਾਰ, ਆਂਵਲਾ, ਨਿੰਬੂ ਨੂੰ ਇਸਤੇਮਾਲ ਕਰ ਸਕਦੇ ਹੋ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment