ਸਰੀਰ ਲਈ ਬਹੁਤ ਜ਼ਰੂਰੀ ਹਨ ਵਿਟਾਮਿਨਸ ਅਤੇ ਮਿਨਰਲਸ, ਇਹ ਹਨ ਇਸ ਦੇ ਫਾਇਦੇ

written by Shaminder | August 19, 2021

ਸਰੀਰ ‘ਚ ਵਿਟਾਮਿਨਸ (Vitamins) ਅਤੇ ਮਿਨਰਲਜ਼ (minerals )ਉਚਿਤ ਮਾਤਰਾ ਹੋਣੇ ਜ਼ਰੂਰੀ ਹਨ । ਅੱਜ ਅਸੀਂ ਤੁਹਾਨੂੰ ਵਿਟਾਮਿਨਸ ਅਤੇ ਮਿਨਰਲਸ ਦੇ ਸਰੋਤਾਂ ਬਾਰੇ ਦੱਸਾਂਗੇ । ਵਿਟਾਮਿਨਸ ਅਤੇ ਮਿਨਰਲਸ ਨਾ ਸਿਰਫ਼ ਸਰੀਰ ਨੂੰ ਰੋਗਾਂ ਦੇ ਨਾਲ ਲੜਨ ਦੀ ਤਾਕਤ ਦਿੰਦੇ ਹਨ । ਬਲਕਿ ਹੱਡੀਆਂ ਨੂੰ ਮਜ਼ਬੂਤ ਕਰਨ, ਮਾਸਪੇਸ਼ੀਆਂ ਅਤੇ ਨਵੇਂ ਸੈਲਾਂ ਦੇ ਨਿਰਮਾਣ ਲਈ ਮਹੱਤਵਪੂਰਨ ਹਨ ।ਜੇ ਸਰੀਰ ਵਿੱਚ ਇਹਨਾਂ ਵਿੱਚੋਂ ਕਿਸੇ ਵੀ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ, ਤਾਂ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।

Vitamins,,-min Image From Google

ਹੋਰ ਪੜ੍ਹੋ : ਫ਼ਿਲਮ ਬੈਲਬੌਟਮ ‘ਚ ਲਾਰਾ ਦੱਤ ਦੀ ਲੁੱਕ ਦੀ ਚਰਚਾ

ਤੁਸੀਂ ਕੁਦਰਤੀ ਸਰੋਤਾਂ ਤੋਂ ਇਨ੍ਹਾਂ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ। ਵਿਟਾਮਿਨ ਈ ਦੀ ਗੱਲ ਕਰੀਏ ਤਾਂ ਇਹ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਵਜੋਂ ਕੰਮ ਕਰਦਾ ਹੈ । ਜੋ ਕਿ ਦਿਲ ਦੀਆਂ ਨਾੜੀਆਂ ਵਿੱਚ ਖੁਨ ਨੂੰ ਸੰਘਣਾ ਹੋਣ ਤੋਂ ਵੀ ਰੋਕਦਾ ਹੈ ।ਇਸ ਦੀ ਕਮੀ ਇਨ੍ਹਾਂ ਚੀਜ਼ਾਂ ਤੋਂ ਪੂਰੀ ਕੀਤੀ ਜਾ ਸਕਦੀ ਹੈ ।ਬਦਾਮ, ਮੂੰਗਫਲੀ, ਪਾਲਕ, ਅੰਬ, ਸ਼ਿਮਲਾ ਮਿਰਚ ਇਸ ਦੇ ਵਧੀਆ ਸਰੋਤ ਹਨ ।

Minreals -min Image From Google

ਵਿਟਾਮਿਨ ਕੇ- ਸਰੀਰ ਨੂੰ ਮਜ਼ਬੂਤ ਬਣਾਉਣ ਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ ਕੇ ਜ਼ਰੂਰੀ ਹੁੰਦਾ ਹੈ। ਵਿਟਾਮਿਨ ਕੇ ਦਿਲ ਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਦੇ ਲਚਕੀਲੇ ਫਾਈਬਰ ਨੂੰ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਪਾਲਕ, ਗੋਭੀ, ਪੱਤੇਦਾਰ ਹਰੀਆਂ ਸਬਜ਼ੀਆਂ, ਡੇਅਰੀ ਉਤਪਾਦ, ਫਲ, ਅੰਡੇ, ਮੱਛੀ, ਸ਼ਲਗਮ, ਬੀਟ ਆਦਿ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ।

 

 

0 Comments
0

You may also like