ਸਰੀਰ ਲਈ ਬਹੁਤ ਜ਼ਰੂਰੀ ਹਨ ਵਿਟਾਮਿਨਸ, ਕਮੀ ਹੋਣ ‘ਤੇ ਕਈ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ

written by Shaminder | September 27, 2021

ਸਿਹਤਮੰਦ ਸਰੀਰ ਹੀ ਸਿਹਤਮੰਦ ਆਤਮਾ ਨਿਵਾਸ ਕਰਦੀ ਹੈ । ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਸਾਰੇ ਵਿਟਾਮਿਨਸ (Vitamins )ਅਤੇ ਪ੍ਰੋਟੀਨ ਦੀ ਬਹੁਤ ਜ਼ਰੂਰਤ ਹੁੰਦੀ ਹੈ । ਵਿਟਾਮਿਨਸ ਅਤੇ ਖਣਿਜ ਸਾਡੀ ਰੋਗਾਂ ਨਾਲ ਲੜਨ ਦੀ ਤਾਕਤ ਭਾਵ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਜ਼ਰੂਰੀ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਿਹਤਮੰਦ ਰਹਿਣ ਦੇ ਲਈ ਕਿਹੜੇ ਵਿਟਾਮਿਨਸ ਜ਼ਰੂਰੀ ਹੁੰਦੇ ਹਨ । ਵਿਟਾਮਿਨ ਈ-ਵਿਟਾਮਿਨ ਈ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਵਜੋਂ ਕੰਮ ਕਰਦਾ ਹੈ।

palak benefits Image From Instagram

ਹੋਰ ਪੜ੍ਹੋ : ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦੀ ਸ਼ੂਟਿੰਗ ਸ਼ੁਰੂ

 

ਇਹ ਦਿਲ ਦੀਆਂ ਨਾੜੀਆਂ ਵਿੱਚ ਖ਼ੂਨ ਗਾੜ੍ਹਾ ਹੋਣ ਤੋਂ ਵੀ ਰੋਕਦਾ ਹੈ। ਵਿਟਾਮਿਨ ਈ ਦੀ ਕਮੀ ਤੁਸੀਂ ਬਦਾਮ, ਮੂੰਗਫਲੀ, ਪਾਲਕ, ਅੰਬ ਅਤੇ ਸ਼ਿਮਲਾ ਮਿਰਚ ਤੋਂ ਪੂਰੀ ਕਰ ਸਕਦੇ ਹੋ । ਵਿਟਾਮਿਨ ਕੇ ਵੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ।ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੁੰਦਾ ਹੈ ਅਤੇ ਵਿਟਾਮਿਨ ਕੇ ਦਿਲ ਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਦੇ ਲਚਕੀਲੇ ਫਾਈਬਰ ਨੂੰ ਬਣਾਈ ਰੱਖਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।

Health And Fitness :

ਵਿਟਾਮਿਨ ਤੇ ਖਣਿਜ ਸਾਡੀ ਰੋਗਾਂ ਨਾਲ ਲੜਨ ਦੀ ਤਾਕਤ ਭਾਵ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ, ਹੱਡੀਆਂ ਨੂੰ ਮਜ਼ਬੂਤ ਕਰਨ, ਮਾਸਪੇਸ਼ੀਆਂ ਤੇ ਸੈੱਲਾਂ ਦੇ ਨਿਰਮਾਣ ਲਈ ਜ਼ਰੂਰੀ ਹਨ। ਹਰਬਲ ਐਬਸਟ੍ਰੈਕਟਸ ਸੁੰਦਰ ਤੇ ਜਵਾਨ ਚਮੜੀ, ਵਾਲਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਜੇ ਸਰੀਰ ਵਿੱਚ ਇਹਨਾਂ ਵਿੱਚੋਂ ਕਿਸੇ ਵੀ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ, ਤਾਂ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।

0 Comments
0

You may also like