ਵਾਇਸ ਆਫ ਪੰਜਾਬ ਸੀਜ਼ਨ-9 'ਚ ਵੱਖ-ਵੱਖ ਰਾਊਂਡ ਨੂੰ ਪਾਰ ਕਰਕੇ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਕੇ ਅਗਲੇ ਰਾਊਂਡ 'ਚ ਆਪਣੀ ਥਾਂ ਪੱਕੀ ਕਰ ਚੁੱਕੇ ਨੇ । ਸੈਮੀਫਾਈਨਲ 'ਚ ਅੱਠ ਪ੍ਰਤੀਭਾਗੀ ਹੁਣ ਤੱਕ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਨੇ ਅਤੇ ਹੁਣ ਇਨ੍ਹਾਂ ਅੱਠਾਂ ਪ੍ਰਤੀਭਾਗੀਆਂ ਦਰਮਿਆਨ ਹੋਣ ਜਾ ਰਿਹਾ ਹੈ ਕਰੜਾ ਮੁਕਾਬਲਾ,ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਚੁਣਿਆ ਜਾਏਗਾ ਵਾਇਸ ਆਫ ਪੰਜਾਬ ਸੀਜ਼ਨ ਦਾ ਸਭ ਤੋਂ ਸੁਰੀਲਾ ਗਾਇਕ ।
vop-9
ਹੁਣ ਇਸ ਕਰੜੇ ਮੁਕਾਬਲੇ 'ਤੇ ਹਰ ਕਿਸੇ ਦੀ ਨਜ਼ਰ ਹੈ । ਪਰ ਹੁਣ ਵੇਖਣਾ ਹੋਏਗਾ ਕਿ ਇਨ੍ਹਾਂ ਅੱਠਾਂ ਚੋਂ ਕੌਣ ਚੁਣਿਆ ਜਾਵੇਗਾ । ਇਹ ਮੁਕਾਬਲਾ ਹੋਰ ਵੀ ਜ਼ਿਆਦਾ ਰੋਚਕ ਹੋਣ ਜਾ ਰਿਹਾ ਹੈ ।ਇਸ ਮੁਕਾਬਲੇ 'ਚ ਸਾਡੇ ਜੱਜ ਸਚਿਨ ਆਹੁਜਾ, ਮਲਕੀਤ ਸਿੰਘ, ਅਤੇ ਕਮਲ ਖਾਨ ਤੈਅ ਕਰਨਗੇ ਕਿ ਕੌਣ ਹੈ ਸੁਰਾਂ ਦਾ ਸਰਤਾਜ਼ ।
vop -9
ਇਸ ਸ਼ੋਅ 'ਚ ਮਿਊਜ਼ਿਕ ਦੇ ਨਾਲ-ਨਾਲ ਮਸਤੀ ਵੀ ਵੇਖਣ ਨੂੰ ਮਿਲੇਗੀ। ਇਹ ਸਭ ਜਾਨਣ ਲਈ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ -9 । ਵਾਇਸ ਆਫ ਪੰਜਾਬ ਪ੍ਰੋਗਰਾਮ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਕੀਤਾ ਜਾਂਦਾ ਹੈ ।