ਛੋਟੇ ਫ਼ਨਕਾਰਾਂ ਨੂੰ ਪਰਖਣ ਦਾ ਮੁਕਾਬਲਾ,ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6

Written by  Shaminder   |  April 15th 2019 02:03 PM  |  Updated: April 15th 2019 02:03 PM

ਛੋਟੇ ਫ਼ਨਕਾਰਾਂ ਨੂੰ ਪਰਖਣ ਦਾ ਮੁਕਾਬਲਾ,ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6

ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ ਹੋ ਚੁੱਕਿਆ ਹੈ ।ਇਸ ਲਈ ਆਡੀਸ਼ਨਾਂ ਦਾ ਸਿਲਸਿਲਾ ਵੀ  ਵੀਹ ਅਪ੍ਰੈਲ ਤੋਂ ਸ਼ੁਰੂ ਹੋਣ ਜਾ  ਰਿਹਾ ਹੈ  । ਤੁਸੀਂ ਵੀ ਇਸ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਕਰੋ ਕਿਉਂਕਿ ਵੀਹ ਅਪ੍ਰੈਲ ਨੂੰ ਮੋਹਾਲੀ 'ਚ ਆਡੀਸ਼ਨ ਸ਼ੁਰੂ ਹੋ ਰਹੇ ਨੇ ।ਇਸ ਸੀਜ਼ਨ ‘ਚ ਭਾਗ ਲੈਣ ਲਈ ਐਂਟਰੀ ਤੋਂ ਬਾਅਦ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਆਡੀਸ਼ਨਾਂ ਦਾ ।ਤੁਸੀਂ ਵੀ ਜੇ ਆਪਣੀਆਂ ਐਂਟਰੀ ਭੇਜ ਚੁੱਕੇ ਹੋ ਤਾਂ ਆਡੀਸ਼ਨ ਲਈ ਤਰੀਕ ਅਤੇ ਪਤਾ ਨੋਟ ਕਰ ਲਓ।

ਹੋਰ ਵੇਖੋ: ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ, 20 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨੇ ਆਡੀਸ਼ਨ

voice of punjab chota champ-6 voice of punjab chota champ-6

ਮੋਹਾਲੀ ‘ਚ ਆਡੀਸ਼ਨ ਪੀਟੀਸੀ ਨੈੱਟਵਰਕ ਦੇ ਦਫ਼ਤਰ ‘ਚ ਸਵੇਰੇ ਨੌ  ਵਜੇ ਰੱਖੇ ਗਏ ਨੇ ,ਪਤਾ ਨੋਟ ਕਰ ਲਓ।ਪੀਟੀਸੀ ਨੈੱਟਵਰਕ ਪਲਾਟ # 138,ਫੇਸ ਅੱਠ ਬੀ,ਇੰਡਸਟਰੀਅਲ ਫੋਕਲ ਪੁਆਇੰਟ,ਸੈਕਟਰ-74 ,ਐੱਸ.ਏ.ਐੱਸ ਨਗਰ,ਮੋਹਾਲੀ-160055,ਪੰਜਾਬ । ਜਦਕਿ ਬਾਈ ਅਪ੍ਰੈਲ ਨੂੰ ਲੁਧਿਆਣਾ ‘ਚ ਸਵੇਰੇ ਨੌ ਵਜੇ ਮਾਤਾ ਠਾਕੁਰ ਦੇਵੀ ਆਡੀਟੋਰੀਅਮ ਸਥਿਤ ਬੀਸੀਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਵਿਖੇ ਕਰਵਾਏ ਜਾ ਰਹੇ ਨੇ ।ਇਸ ਤੋਂ ਇਲਾਵਾ ਪੰਜਾਬ ਦੇ ਜਲੰਧਰ ਸ਼ਹਿਰ ‘ਚ ਆਡੀਸ਼ਨ ਬਲਦੇਵ ਰਾਜ ਮਿੱਤਲ ਆਡੀਟੋਰੀਅਮ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ‘ਚ ਸਵੇਰੇ ਨੌ ਵਜੇ ਪਹੁੰਚ ਕੇ ਤੁਸੀਂ ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈ ਸਕਦੇ ਹੋ ।

ਹੋਰ ਵੇਖੋ: ‘ਪਾਣੀ ਦੀਆਂ ਛੱਲਾਂ ਹੋਵਣ’ ‘ਤੇ ਇਸ ਬੱਚੀ ਦੀ ਲਾਜਵਾਬ ਪਰਫਾਰਮੈਂਸ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਜੱਜਾਂ ਨੂੰ ਕੀਤਾ ਸੀ ਮੰਤਰ-ਮੁਗਧ

https://www.facebook.com/ptcpunjabi/videos/613953429119641/

ਹੁਣ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ ਪੰਜ ਦਾ ਇੱਕ ਵੀਡੀਓ । ਜਿਸ 'ਚ ਸੋਲੋ ਪਰਫਾਰਮੈਂਸ ਐਪੀਸੋਡ ਦੇ ਸਟੂਡਿਓ ਰਾਊਂਡ ਦੌਰਾਨ ਸਿਮਰਨ ਰਾਜ ਨੇ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਿਆ ।

ਹੋਰ ਵੇਖੋ: ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਬੱਚਿਆਂ ਦਾ ਹੁਨਰ ਆਉਂਦਾ ਹੈ ਸਾਹਮਣੇ

https://www.youtube.com/watch?v=n-sGfgpTlr0

ਨੂਰਜਹਾਂ ਦਾ ਗੀਤ ਗਾ ਕੇ ਸਿਮਰਨ ਰਾਜ ਨੇ ਸਮਾਂ ਬੰਨਿਆਂ ਅਤੇ ਜੱਜਾਂ ਨੇ ਵੀ ਇਸ ਪਰਫਾਰਮੈਂਸ ਨੂੰ ਖੂਬ ਸਰਾਹਿਆ ਅਤੇ ਖੜੇ ਹੋ ਕੇ ਇਸ ਬੱਚੀ ਦੀ ਹੌਸਲਾ ਅਫਜ਼ਾਈ ਕੀਤੀ  ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ ‘ਤੇ ਕਲਿੱਕ ਕਰੋ: https://www.ptcpunjabi.co.in/category/voice-of-punjab-chhota-champ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network