ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਜਲੰਧਰ ਆਡੀਸ਼ਨ ਨੂੰ ਲੈ ਕੇ ਬੱਚੇ ਉਤਸ਼ਾਹਿਤ 

Written by  Shaminder   |  April 26th 2019 11:00 AM  |  Updated: April 26th 2019 11:00 AM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਜਲੰਧਰ ਆਡੀਸ਼ਨ ਨੂੰ ਲੈ ਕੇ ਬੱਚੇ ਉਤਸ਼ਾਹਿਤ 

ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ-6 ਲਈ ਆਡੀਸ਼ਨ ਚੱਲ ਰਹੇ ਹਨ ।ਜਲੰਧਰ ਦੇ ਬਲਦੇਵ ਰਾਜ ਮਿੱਤਲ ਆਡੀਟੋਰੀਅਮ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ 'ਚ ਆਡੀਸ਼ਨ ਕਰਵਾਏ ਜਾ ਰਹੇ ਨੇ । ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈਣ ਲਈ ਵੱਡੀ ਗਿਣਤੀ ਬੱਚੇ ਆਪਣੀ ਪ੍ਰਤਿਭਾ ਨੂੰ ਵਿਖਾਉਣ ਲਈ ਪਹੁੰਚੇ ।ਆਡੀਸ਼ਨ ਲਈ ਜਲੰਧਰ 'ਚ ਪਹੁੰਚੇ ਇਨ੍ਹਾਂ ਬੱਚਿਆਂ ਦਾ ਆਤਮ-ਵਿਸ਼ਵਾਸ ਵੇਖਣ ਲਾਇਕ ਸੀ ।

ਹੋਰ ਵੇਖੋ: ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6ਦੇ ਲੁਧਿਆਣਾ ਆਡੀਸ਼ਨ ‘ਚ ਪਹੁੰਚੇ ਬੱਚੇ

vopcc-6 vopcc-6

ਹੋਰ ਵੇਖੋ :ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਅੰਮ੍ਰਿਤਸਰ ਆਡੀਸ਼ਨ ‘ਚ ਵੱਡੀ ਗਿਣਤੀ ‘ਚ ਪਹੁੰਚੇ ਬੱਚੇ

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁਹਾਲੀ ਅਤੇ ਲੁਧਿਆਣਾ ਅਤੇ ਅੰਮ੍ਰਿਤਸਰ 'ਚ  ਆਡੀਸ਼ਨ ਰੱਖੇ ਗਏ ਸਨ । ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਭਾਗ ਲਿਆ ਸੀ ।ਸਵੇਰੇ ਨੌ ਵਜੇ ਇਨ੍ਹਾਂ ਆਡੀਸ਼ਨਾਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਪਹੁੰਚ ਕੇ ਭਾਗ ਲਿਆ ।

vopcc-6 vopcc-6

ਇਨ੍ਹਾਂ ਆਡੀਸ਼ਨਾਂ 'ਚ ਕਿਹੜੇ ਬੱਚੇ ਕਾਮਯਾਬ ਰਹਿੰਦੇ ਨੇ ਇਹ ਵੇਖਣਾ ਹੋਵੇਗਾ । ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਟੈਲੇਂਟ ਨੂੰ ਪਰਖਣ ਲਈ ਸਮੇਂ-ਸਮੇਂ 'ਤੇ ਕਈ ਪ੍ਰੋਗਰਾਮ ਕਰਵਾਏ ਜਾਂਦੇ ਨੇ ਅਤੇ ਇਸ ਸ਼ੋਅ ਦੇ ਜ਼ਰੀਏ ਵੀ ਪੰਜਾਬ ਦੇ ਨਿੱਕੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network