ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਜਲਦ ਹੋਣ ਜਾ ਰਿਹਾ ਸ਼ੁਰੂ

Written by  Shaminder   |  August 14th 2021 02:31 PM  |  Updated: August 14th 2021 02:33 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਜਲਦ ਹੋਣ ਜਾ ਰਿਹਾ ਸ਼ੁਰੂ

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7  (Voice Of Punjab Chhota Champ 7) ਦਾ ਸਿਲਸਿਲਾ ਪੀਟੀਸੀ ਪੰਜਾਬੀ ‘ਤੇ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ।ਪੰਜਾਬ ਦੇ ਛੁਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਪੀਟੀਸੀ ਪੰਜਾਬੀ ਉਪਰਾਲੇ ਕਰਦਾ ਰਹਿੰਦਾ ਹੈ । ਇਸੇ ਲੜੀ ਦੇ ਤਹਿਤ ਪੰਜਾਬ ਦੇ ਬੱਚਿਆਂ ਦੇ ਹੁਨਰ ਨੂੰ ਪਰਖਣ ਦੇ ਲਈ ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 (Voice Of Punjab Chhota Champ 7)ਲੈ ਕੇ ਆ ਰਿਹਾ ਹੈ ।

Mannat Noor -min

ਇਸ ਰਿਆਲਟੀ ਸ਼ੋਅ ਦੇ ਜ਼ਰੀਏ ਇਸ ਸ਼ੋਅ ‘ਚ ਅੱਠ ਤੋਂ  14  ਸਾਲ ਦੇ ਬੱਚੇ ਭਾਗ ਲੈ ਸਕਦੇ ਹਨ । ਇਸ ਸ਼ੋਅ ਦਾ ਆਗਾਜ਼ 23 ਅਗਸਤ, ਦਿਨ ਸੋਮਵਾਰ ਤੋਂ ਹੋਣ ਜਾ ਰਿਹਾ ਹੈ । ਜਿਸ ‘ਚ ਬਤੌਰ ਜੱਜ ਮੰਨਤ ਨੂਰ ਸਣੇ ਕਈ ਗਾਇਕ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ।

 

View this post on Instagram

 

A post shared by PTC Punjabi (@ptc.network)

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਬੱਚਿਆਂ ਦੇ ਆਡੀਸ਼ਨ ਆਨਲਾਈਨ ਲਏ ਗਏ ਸਨ ।

ਪੰਜਾਬ ਦੇ ਛੁਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਪੀਟੀਸੀ ਨੈੱਟਵਰਕ ਹਮੇਸ਼ਾ ਹੀ ਉਪਰਾਲੇ ਕਰਦਾ ਰਹਿੰਦਾ ਹੈ । ਪੀਟੀਸੀ ਪੰਜਾਬੀ ਨੇ ਆਪਣੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network