ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਅੰਮ੍ਰਿਤਸਰ ਆਡੀਸ਼ਨ 'ਚ ਵੱਡੀ ਗਿਣਤੀ 'ਚ ਪਹੁੰਚੇ ਬੱਚੇ 

Written by  Shaminder   |  April 24th 2019 12:42 PM  |  Updated: April 24th 2019 12:42 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਅੰਮ੍ਰਿਤਸਰ ਆਡੀਸ਼ਨ 'ਚ ਵੱਡੀ ਗਿਣਤੀ 'ਚ ਪਹੁੰਚੇ ਬੱਚੇ 

ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ-6 ਲਈ ਆਡੀਸ਼ਨ ਚੱਲ ਰਹੇ ਹਨ ।ਅੰਮ੍ਰਿਤਸਰ ਦੇ ਡੀਏਵੀ ਕਾਲਜ ਕੱਟੜਾ ਸ਼ੇਰ ਸਿੰਘ ਸਥਿਤ ਹਾਥੀ ਗੇਟ ਅੰਮ੍ਰਿਤਸਰ 'ਚ ਆਡੀਸ਼ਨ ਕਰਵਾਏ ਜਾ ਰਹੇ ਨੇ । ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈਣ ਲਈ ਵੱਡੀ ਗਿਣਤੀ ਬੱਚੇ ਆਪਣੀ ਪ੍ਰਤਿਭਾ ਨੂੰ ਵਿਖਾਉਣ ਲਈ ਪਹੁੰਚੇ ।ਆਡੀਸ਼ਨ ਲਈ ਅੰਮ੍ਰਿਤਸਰ 'ਚ ਪਹੁੰਚੇ ਇਨ੍ਹਾਂ ਬੱਚਿਆਂ ਦਾ ਆਤਮ-ਵਿਸ਼ਵਾਸ ਵੇਖਣ ਲਾਇਕ ਸੀ ।

ਹੋਰ ਵੇਖੋ :ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਅੰਮ੍ਰਿਤਸਰ ਆਡੀਸ਼ਨਾਂ ‘ਚ ਪਰਖਿਆ ਜਾਵੇਗਾ ਨਿੱਕੇ ਹੁਨਰ ਨੂੰ

https://www.instagram.com/p/BwoHK38lwuH/

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁਹਾਲੀ ਅਤੇ ਲੁਧਿਆਣਾ 'ਚ ਆਡੀਸ਼ਨ ਰੱਖੇ ਗਏ ਸਨ । ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਭਾਗ ਲਿਆ ਸੀ । ਤੁਸੀਂ ਸਵੇਰੇ ਨੌ ਵਜੇ ਇਨ੍ਹਾਂ ਆਡੀਸ਼ਨਾਂ 'ਚ ਪਹੁੰਚ ਕੇ ਭਾਗ ਲੈ ਸਕਦੇ ਹੋ ਅਤੇ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਇੰਦਰਜੀਤ ਨਿੱਕੂ,ਪ੍ਰੀਤ ਹਰਪਾਲ ਅਤੇ ਗੁਰਮੀਤ ਸਿੰਘ । ਅੰਮ੍ਰਿਤਸਰ ਆਡੀਸ਼ਨ 'ਚ ਕਿਹੜੇ ਬੱਚੇ ਆਪਣਾ ਟੈਲੇਂਟ ਵਿਖਾ ਕੇ ਜੱਜਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹਿੰਦੇ ਨੇ ਇਹ ਵੇਖਣਾ ਹੋਵੇਗਾ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network