ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਅੰਮ੍ਰਿਤਸਰ ਆਡੀਸ਼ਨਾਂ 'ਚ ਪਰਖਿਆ ਜਾਵੇਗਾ ਨਿੱਕੇ ਹੁਨਰ ਨੂੰ 

Written by  Shaminder   |  April 23rd 2019 06:47 PM  |  Updated: April 23rd 2019 06:47 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਦੇ ਅੰਮ੍ਰਿਤਸਰ ਆਡੀਸ਼ਨਾਂ 'ਚ ਪਰਖਿਆ ਜਾਵੇਗਾ ਨਿੱਕੇ ਹੁਨਰ ਨੂੰ 

ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ-6ਲਈ ਆਡੀਸ਼ਨ ਚੱਲ ਰਹੇ ਹਨ । ਚੌਵੀ ਮਾਰਚ ਨੂੰ ਅੰਮ੍ਰਿਤਸਰ ਦੇ ਡੀਏਵੀ ਕਾਲਜ ਕੱਟੜਾ ਸ਼ੇਰ ਸਿੰਘ ਸਥਿਤ ਹਾਥੀ ਗੇਟ ਅੰਮ੍ਰਿਤਸਰ 'ਚ ਆਡੀਸ਼ਨ ਕਰਵਾਏ ਜਾ ਰਹੇ ਨੇ । ਇਨ੍ਹਾਂ ਆਡੀਸ਼ਨਾਂ 'ਚ ਤੁਸੀਂ ਵੀ ਭਾਗ ਲੈ ਕੇ ਆਪਣੀ ਕਿਸਮਤ ਆਜ਼ਮਾ ਸਕਦੇ ਹੋ । ਇਸ ਤੋਂ ਪਹਿਲਾਂ ਮੁਹਾਲੀ ਅਤੇ ਲੁਧਿਆਣਾ 'ਚ ਆਡੀਸ਼ਨ ਰੱਖੇ ਗਏ ਸਨ । ਜਿਨ੍ਹਾਂ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਭਾਗ ਲਿਆ ਸੀ ।

ਤੁਸੀਂ ਸਵੇਰੇ ਨੌ ਵਜੇ ਇਨ੍ਹਾਂ ਆਡੀਸ਼ਨਾਂ 'ਚ ਪਹੁੰਚ ਕੇ ਭਾਗ ਲੈ ਸਕਦੇ ਹੋ ਅਤੇ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਇੰਦਰਜੀਤ ਨਿੱਕੂ,ਪ੍ਰੀਤ ਹਰਪਾਲ । ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਸੀਜ਼ਨ -6 ਸ਼ੁਰੂ ਹੋ ਚੁੱਕਿਆ ਹੈ । ਇਸ ਸੀਜ਼ਨ ‘ਚ ਭਾਗ ਲੈਣ ਲਈ ਐਂਟਰੀ ਤੋਂ ਬਾਅਦ ਹੁਣ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਆਡੀਸ਼ਨਾਂ ਦਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network