ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਦਾ ਮੁਕਾਬਲਾ ਹੋ ਗਿਆ ਹੈ ਸਖ਼ਤ, ਕਿਉਂਕਿ ਚੱਲ ਰਿਹਾ ਹੈ ਸਟੂਡੀਓ ਰਾਊਂਡ By Rupinder Kaler 01 Jul 2019 | Updated On 01 Jul 2019 12:41 IST in vopcc studio round Voice of Punjab Chhota Champ New Update Advertisment ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਆਡੀਸ਼ਨ ਤੋਂ ਬਾਅਦ ਹੁਣ ਇਸ ਸ਼ੋਅ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ਵਿੱਚ 7-7 ਪ੍ਰਤੀਭਾਗੀਆਂ ਦੇ 3 ਗਰੁੱਪ ਆਪਣੀ ਪ੍ਰਫਾਰਮੈਂਸ ਦੇ ਰਹੇ ਹਨ । ਇਹਨਾਂ ਤਿੰਨਾਂ ਗਰੁੱਪਾਂ ਵਿੱਚੋਂ ਜਿਨ੍ਹਾਂ 6 ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਸਹੀ ਨਹੀਂ ਹੁੰਦੀ ਉਹਨਾਂ ਨੂੰ ਡੇਂਜਰ ਜੋਨ ਵਿੱਚ ਰੱਖਿਆ ਜਾਂਦਾ ਹੈ । Advertisment ਡੇਂਜਰ ਜੋਨ ਵਿੱਚ ਆਏ 6 ਪ੍ਰਤੀਭਾਗੀਆਂ ਵਿੱਚ ਜਿਸ ਦੀ ਸਭ ਤੋਂ ਮਾੜੀ ਪ੍ਰਫਾਰਮੈਂਸ ਹੁੰਦੀ ਹੈ ਉਸ ਨੂੰ ਵੀਰਵਾਰ ਨੂੰ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ । ਅਗਲੇ ਹਫਤੇ ਜਿੰਨਾਂ ਪ੍ਰਤੀਭਾਗੀਆਂ ਦਾ ਸਟੂਡੀਓ ਰਾਊੁਂਡ ਵਿੱਚ ਮੁਕਾਬਲਾ ਹੋਣਾ ਹੈ ਉਹ ਇਸ ਤਰ੍ਹਾਂ ਹਨ । ਅਗਲੇ ਹਫ਼ਤੇ ਜਿਹੜੇ ਜੱਜ ਇਹਨਾਂ ਪ੍ਰਤੀਭਾਗੀਆਂ ਦੀ ਅਵਾਜ਼ ਨੂੰ ਪ੍ਰਖਣਗੇ ਉਹ ਇਸ ਤਰ੍ਹਾਂ ਹਨ । ਸੋਮਵਾਰ, 24 ਜੂਨ ਨੂੰ ਗੁਰਮੀਤ ਸਿੰਘ, ਇੰਦਰਜੀਤ ਨਿੱਕੂ ਅਤੇ ਮਹਿਮਾਨ ਜੱਜ ਹੋਣਗੇ ਮਹਿਤਾਬ ਵਿਰਕ । ਮੰਗਲਵਾਰ, 25 ਜੂਨ ਨੂੰ ਗੁਰਮੀਤ ਸਿੰਘ, ਇੰਦਰਜੀਤ ਨਿੱਕੂ, ਕਮਲ ਖ਼ਾਨ ਤੇ ਮਹਿਮਾਨ ਜੱਜ ਹੋਣਗੇ ਕਰਨ ਸੈਂਬੀ ।ਬੁੱਧਵਾਰ, 26 ਜੂਨ ਨੂੰ ਗੁਰਮੀਤ ਸਿੰਘ, ਇੰਦਰਜੀਤ ਨਿੱਕੂ, ਕਮਲ ਖ਼ਾਨ ਤੇ ਮਹਿਮਾਨ ਜੱਜ ਹੋਣਗੇ ਮਾਸ਼ਾ ਅਲੀ । ਵੀਰਵਾਰ, 27 ਜੂਨ ਨੂੰ ਗੁਰਮੀਤ ਸਿੰਘ, ਇੰਦਰਜੀਤ ਨਿੱਕੂ, ਕਮਲ ਖ਼ਾਨ ਹੋਣਗੇ । ਸਟੂਡੀਓ ਰਾਊਂਡ ਦੇ ਪਹਿਲੇ ਹਫ਼ਤੇ ਸਹਿਜਪ੍ਰੀਤ ਸ਼ੋਅ ਵਿੱਚੋਂ ਬਾਹਰ ਹੋ ਚੁੱਕਿਆ ਹੈ । ਇਸ ਹਫ਼ਤੇ ਕੌਣ ਹੁੰਦਾ ਹੈ ਸ਼ੋਅ ਵਿੱਚੋਂ ਬਾਹਰ ਤੇ ਕੌਣ ਰਹਿੰਦਾ ਹੈ ਮੁਕਾਬਲੇ ਵਿੱਚ ਬਣਿਆ । ਜਾਨਣ ਲਈ ਦੇਖਦੇ ਰਹੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਰਾਤ 8.30 ਵਜੇ, ਸੋਮਵਾਰ ਤੋਂ ਮੰਗਲਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ 'ਤੇ । #voice-of-punjab-chhota-champ #vopcc6-punjabi #vopcc-punjabi Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article