ਮਨਮੋਹਨ ਵਾਰਿਸ, ਨਿਮਰਤ ਖਹਿਰਾ ਅਤੇ ਅਖਿਲ ਸਮੇਤ ਕਈ ਵੱਡੇ ਸਿਤਾਰੇ ਲਗਾਉਣਗੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਦੇ ਗ੍ਰੈਂਡ ਫ਼ਿਨਾਲੇ 'ਚ ਰੌਣਕਾਂ

written by Aaseen Khan | July 12, 2019

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ। ਇਸ ਸ਼ਾਨਦਾਰ ਸਫ਼ਰ ਦੌਰਾਨ ਬਹੁਤ ਸਾਰੇ ਪ੍ਰੀਤਿਭਾਗੀਆਂ ਨੇ ਆਪਣੀ ਆਪਣੀ ਕਿਸਮਤ ਅਜ਼ਮਾਈ ਪਰ ਜਿੰਨ੍ਹਾਂ ਛੋਟੇ ਚੈਂਪਸ ਨੇ ਦਰਸ਼ਕਾਂ ਤੇ ਜੱਜਾਂ ਦਾ ਦਿਲ ਜਿੱਤਿਆ ਉਹ ਹੀ ਸੁਰ ਬਾਜ਼ ਗ੍ਰੈਂਡ ਫ਼ਿਨਾਲੇ 'ਚ ਪਹੁੰਚੇ ਹਨ।

Voice Of Punjab Chhota Champ 6: Meet The Finalists Voice Of Punjab Chhota Champ 6: Meet The Finalists
ਹੁਣ ਗ੍ਰੈਂਡ ਫ਼ਿਨਾਲੇ 'ਚ ਪਹੁੰਚੇ ਇਹਨਾਂ 6 ਛੋਟੇ ਚੈਂਪਸ 'ਚ ਸਭ ਤੋਂ ਬਿਹਤਰੀਨ ਦੇ ਸਿਰ 'ਤੇ ਹੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਦਾ ਤਾਜ਼ ਸਜੇਗਾ। ਗ੍ਰੈਂਡ ਫ਼ਿਨਾਲੇ 13 ਜੁਲਾਈ ਦਿਨ ਸ਼ਨੀਵਾਰ ਯਾਨੀ ਕੱਲ੍ਹ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ।
Voice Of Punjab Chhota Champ Season 6 Grand Finale Voice Of Punjab Chhota Champ Season 6 Grand Finale
ਦੱਸ ਦਈਏ ਗ੍ਰੈਂਡ ਫਿਨਾਲੇ ਦੇ ਇਸ ਮਹਾਂ ਮੰਚ 'ਤੇ ਲਿਟਲ ਚੈਂਪਸ ਦਾ ਸਾਥ ਦੇਣ ਪਹੁੰਚ ਰਹੇ ਹਨ ਗਾਇਕਾ ਹਰਗੁਨ ਕੌਰ, ਨਿਮਰਤ ਖਹਿਰਾ ਅਤੇ ਗਾਇਕ ਅਖਿਲ ਤੇ ਮਿਲਿੰਦ ਗਾਬਾ, ਮਨਮੋਹਨ ਵਾਰਿਸ , ਕਮਲ ਖ਼ਾਨ ਵੀ ਇਸ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਰਹੇ ਹਨ। ਹੋਰ ਵੇਖੋ : 'ਦਿਨ ਚੰਗੇ' ਵਰਗੇ ਹਿੱਟ ਗੀਤ ਗਾਉਣ ਵਾਲਾ 14 ਸਾਲਾ ਅਜੀਤ ਸਿੰਘ ਉਮਰ 'ਚ ਨਿੱਕਾ ਪਰ ਪ੍ਰਾਪਤੀਆਂ 'ਚ ਹੈ ਵੱਡਾ, ਦੇਖੋ ਵੀਡੀਓ ਤਸ਼ਮੀਨ ਕੌਰ,ਨਵਰੂਪ ਸਿੰਘ, ਨਮਨ ਅਤਰੀ,ਮਨਪ੍ਰੀਤ ਸਿੰਘ, ਅਨੰਨਿਆ ਸ਼ਰਮਾ ਅਤੇ ਮਾਨਵ ਹੀਰਾ ਇਹ ਛੇ ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਦੇ ਫ਼ਿਨਾਲੇ 'ਚ ਪਹੁੰਚੇ ਹਨ।ਦੇਖਣਾ ਹੋਵੇਗਾ ਕਿਹੜਾ ਕੰਟੈਸਟੇਂਟ ਆਪਣੀ ਅਵਾਜ਼ ਤੇ ਸੁਰਾਂ ਦੀ ਬਦੌਲਤ ਬਣਦਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਖ਼ਿਤਾਬ ਦਾ ਹੱਕਦਾਰ।
Voice Of Punjab Chhota Champ Season 6 Grand Finale: Don’t Miss Manmohan Waris’s Performance Voice Of Punjab Chhota Champ Season 6 Grand Finale: Don’t Miss Manmohan Waris’s Performance

0 Comments
0

You may also like