ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ, ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਗ੍ਰੈਂਡ ਫਿਨਾਲੇ

written by Shaminder | February 08, 2020

ਵਾਇਸ ਆਫ਼ ਪੰਜਾਬ ਸੀਜ਼ਨ -10 ਦਾ ਗ੍ਰੈਂਡ ਫਿਨਾਲੇ ਕੁਝ ਹੀ ਪਲਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ । ਅੱਜ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਸੁਰਾਂ ਦੇ ਇਸ ਮੁਕਾਬਲੇ 'ਚ ਕਿਹੜਾ ਸੁਰਬਾਜ਼ ਬਾਜ਼ੀ ਮਾਰਦਾ ਹੈ ਅਤੇ ਕਿਸ ਦੇ ਸਿਰ 'ਤੇ ਵਾਇਸ ਆਫ਼ ਪੰਜਾਬ-10 ਦਾ ਤਾਜ਼ ਸੱਜੇਗਾ ।'ਵਾਇਸ ਆਫ਼ ਪੰਜਾਬ ਸੀਜ਼ਨ 10' ਦੇ ਗਰੈਂਡ ਫ਼ਿਨਾਲੇ ਦੀ ਸ਼ਾਮ ਨੂੰ ਹੋਰ ਸੰਗੀਤਮਈ ਬਨਾਉਣ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਵੀ ਆਪਣੀ ਪ੍ਰਫਾਰਮੈਂਸ ਦੇਣਗੇ । https://www.instagram.com/p/B8QiB1SFI1U/ ਪਰਮੀਸ਼ ਵਰਮਾ, ਰੌਸ਼ਨ ਪ੍ਰਿੰਸ, ਖ਼ਾਨ ਸਾਹਬ ਵਰਗੇ ਗਾਇਕ ਆਪਣੇ ਗੀਤਾਂ ਦੀ ਝੜੀ ਲਗਾਉਣਗੇ । ਸੋ ਦੇਖਣਾ ਨਾਲ ਭੁਲਣਾ 'ਵਾਇਸ ਆਫ਼ ਪੰਜਾਬ ਸੀਜ਼ਨ 10' ਦਾ ਗਰੈਂਡ ਫ਼ਿਨਾਲੇ ਅੱਜ ਯਾਨੀ 8ਫਰਵਰੀ ਰਾਤ 7:00 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ । ' https://www.instagram.com/p/B8Qh43olAQ-/ ਵਾਇਸ ਆਫ਼ ਪੰਜਾਬ ਸੀਜ਼ਨ 10' ਦਾ ਗਰੈਂਡ ਫ਼ਿਨਾਲੇ ਤੁਸੀਂ ਆਪਣੇ ਮੋਬਾਇਲ ਫੋਨ ਤੇ ਵੀ ਦੇਖ ਸਕਦੇ ਹੋ, ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।

0 Comments
0

You may also like