ਇਸ ਹਫ਼ਤੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਹੋਵੇਗਾ ਕੁਝ ਖ਼ਾਸ, ਜ਼ੋਰਾ ਰੰਧਾਵਾ ਸਮੇਤ ਵੱਡੇ ਗਾਇਕ ਆਪਣੇ ਗੀਤਾਂ ਨਾਲ ਜਮਾਉਣਗੇ ਰੰਗ

Written by  Rupinder Kaler   |  January 04th 2020 12:20 PM  |  Updated: January 04th 2020 12:20 PM

ਇਸ ਹਫ਼ਤੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਹੋਵੇਗਾ ਕੁਝ ਖ਼ਾਸ, ਜ਼ੋਰਾ ਰੰਧਾਵਾ ਸਮੇਤ ਵੱਡੇ ਗਾਇਕ ਆਪਣੇ ਗੀਤਾਂ ਨਾਲ ਜਮਾਉਣਗੇ ਰੰਗ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਇਸ ਹਫ਼ਤੇ ਬਹੁਤ ਹੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਇਸ ਸ਼ੋਅ ਵਿੱਚ ਗਾਇਕ ਜ਼ੋਰਾ ਰੰਧਾਵਾ ਤੇ ਕੁਵਰ ਵਿਰਕ ਸੈਲੀਬ੍ਰਿਟੀ ਜੱਜ ਦੇ ਤੌਰ ਤੇ ਪਹੁੰਚ ਰਹੇ ਹਨ । ਇਸ ਵਾਰ ਉਹਨਾਂ ਪ੍ਰਤੀਭਾਗੀਆਂ ਨੂੰ ਗੋਲਡਨ ਚਾਂਸ ਦਿੱਤਾ ਜਾਵੇਗਾ, ਜਿਨ੍ਹਾਂ ’ਤੇ ਸ਼ੋਅ ਵਿੱਚੋਂ ਬਾਹਰ ਜਾਣ ਦਾ ਖਤਰਾ ਮੰਡਰਾ ਰਿਹਾ ਹੈ ।

ਇਹ ਪ੍ਰਤੀਭਾਗੀ ਜਿੱਥੇ ਬੀਟ ਸੌਂਗ ਗਾ ਕੇ ਲੋਕਾਂ ਦੇ ਪੈਰ ਥਿਰਕਣ ਲਗਾਉਣਗੇ ੳੁੱਥੇ ਸੈਲੀਬ੍ਰਿਟੀ ਜੱਜ ਵੀ ਪ੍ਰਫਾਰਮੈਂਸ ਦੇਣਗੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗੋਲਡਨ ਚਾਂਸ ’ਚ ਵਿੱਚ ਕਿਹੜਾ ਪ੍ਰਤੀਭਾਗੀ ਸ਼ੋਅ ਵਿੱਚ ਦੁਬਾਰਾ ਜਗ੍ਹਾ ਪੱਕੀ ਕਰਦਾ ਹੈ ਤੇ ਕਿਹੜਾ ਬਾਹਰ ਹੁੰਦਾ ਹੈ ਇਹ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network