ਜੇਕਰ ਤੁਸੀਂ ਵੀ ਹੋ ਬੁਲੰਦ ਆਵਾਜ਼ ਦੇ ਮਾਲਕ ਤਾਂ ਹੋ ਜਾਓ ਤਿਆਰ ਕਿਉਂਕਿ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ਤੁਹਾਡੇ ਲਈ ਨਵਾਂ ਮੌਕਾ

Written by  Rupinder Kaler   |  October 01st 2019 01:36 PM  |  Updated: October 01st 2019 01:36 PM

ਜੇਕਰ ਤੁਸੀਂ ਵੀ ਹੋ ਬੁਲੰਦ ਆਵਾਜ਼ ਦੇ ਮਾਲਕ ਤਾਂ ਹੋ ਜਾਓ ਤਿਆਰ ਕਿਉਂਕਿ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ਤੁਹਾਡੇ ਲਈ ਨਵਾਂ ਮੌਕਾ

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜ਼ਨ ਦਾ ਪੂਰਾ ਖਿਆਲ ਰੱਖਦਾ ਹੈ । ਹਰ ਦਿਨ ਨਵੇਂ ਤੋਂ ਨਵੇਂ ਸ਼ੋਅ ਤੇ ਗਾਣੇ ਲੋਕਾਂ ਨੂੰ ਖੂਬ ਭਾਉਂਦੇ ਹਨ । ਪਰ ਹੁਣ ਪੀਟੀਸੀ ਪੰਜਾਬੀ ਦੇ ਦਰਸ਼ਕਾਂ ਲਈ ਇੱਕ ਹੋਰ ਖੁਸ਼ੀ ਦੀ ਖ਼ਬਰ ਹੈ, ਕਿਉਂਕਿ ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ’ ਦਾ ਨਵਾਂ ਸੀਜ਼ਨ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਲਈ ਸਭ ਤੋਂ ਪਹਿਲਾਂ ਆਡੀਸ਼ਨ ਲਏ ਜਾਣਗੇ ।

ਇਹਨਾਂ ਆਡੀਸ਼ਨਾਂ ਦਾ ਛੇਤੀ ਹੀ ਐਲਾਨ ਹੋਣ ਜਾ ਰਿਹਾ ਹੈ । ਜਿਹੜੇ ਮੁੰਡੇ ਕੁੜੀਆਂ ਗਾਇਕੀ ਦੇ ਖੇਤਰ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਨ, ਉਹ ਆਪਣੀ ਕਮਰ ਕੱਸ ਲੈਣ ਕਿਉਂਕਿ ਇਸ ਸ਼ੋਅ ਵਿੱਚ ਹਿੱਸਾ ਲੈ ਕੇ ਉਹ ਆਪਣੇ ਸੁਫ਼ਨਿਆਂ ਨੂੰ ਖੰਭ ਲਗਾ ਕੇ ਆਪਣੀ ਮੰਜ਼ਿਲ ਪਾ ਸਕਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ’ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਇਕ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network