ਪੀਟੀਸੀ ਪੰਜਾਬੀ ’ਤੇ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਗਰੈਂਡ ਫਿਨਾਲੇ

written by Rupinder Kaler | January 31, 2020

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਸੰਗੀਤ ਦੇ ਇਸ ਮਹਾ ਮੁਕਾਬਲੇ ਦੇ ਗਰੈਂਡ ਫ਼ਿਨਾਲੇ ਵਿੱਚ 6 ਪ੍ਰਤੀਭਾਗੀ ਪਹੁੰਚੇ ਹਨ ।ਗਰੈਂਡ ਫਿਨਾਲੇ ਵਿੱਚ ਜਿਹੜੇ ਪ੍ਰਤੀਭਾਗੀ ਪਹੁੰਚੇ ਹਨ, ਉਹ ਇਸ ਤਰ੍ਹਾਂ ਹਨ ਸੰਨੀ, ਅਨੂੰ, ਅਭਿਜੀਤ, ਸੋਨੀ, ਗੁਰਸੇਵਕ ਤੇ ਰਾਹੁਲ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫ਼ਿਨਾਲੇ ਵਿੱਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ । ਇਸ ਦੇ ਬਾਵਜੂਦ ਕਿਸੇ ਇੱਕ ਪ੍ਰਤੀਭਾਗੀ ਦੇ ਸਿਰ ’ਤੇ ਹੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਤਾਜ਼ ਸੱਜੇਗਾ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ ਸੁਰ ਤੇ ਸੰਗੀਤ ਦੇ ਇਸ ਮੁਕਾਬਲੇ ਨੂੰ ਹੋਰ ਸੰਗੀਤਮਈ ਬਨਾਉਣ ਲਈ ਖ਼ਾਨ ਸਾਹਬ, ਪਰਮੀਸ਼ ਵਰਮਾ ਸਮੇਤ ਹੋਰ ਕਈ ਗਾਇਕ ਆਪਣੀ ਪ੍ਰਫਾਰਮੈਂਸ ਦੇਣਗੇ । ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਗਰੈਂਡ ਫਿਨਾਲੇ 8 ਫਰਵਰੀ ਨੂੰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚ ਜੋ ਵੀ ਵਾਇਸ ਆਫ਼ ਪੰਜਾਬ ਬਣਕੇ ਜਾਵੇਗਾ ਉਸ ਦੀ ਕਿਸਮਤ ਬਦਲ ਜਾਵੇਗੀ ਕਿਉਂਕਿ ਪੀਟੀਸੀ ਪੰਜਾਬੀ ਇਹਨਾਂ ਪ੍ਰਤੀਭਾਗੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਏਗਾ । https://www.instagram.com/p/B7-uRgEFgK2/

0 Comments
0

You may also like