‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਮਹਾ-ਮੁਕਾਬਲੇ ’ਚ ਕੌਣ ਪਹੁੰਚੇਗਾ ਫਾਈਨਲ ’ਚ, ਜਾਨਣ ਲਈ ਦੇਖੋ ਪੀਟੀਸੀ ਪੰਜਾਬੀ

written by Rupinder Kaler | January 23, 2020

ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਆਪਣੇ ਆਖਰੀ ਪੜਾਅ ’ਚ ਪਹੁੰਚ ਗਿਆ ਹੈ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਅੱਜ ਯਾਨੀ 23 ਜਨਵਰੀ ਨੂੰ ਦਿਖਾਇਆ ਜਾਣ ਵਾਲਾ ਐਪੀਸੋਡ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ । ਅੱਜ ਦੇ ਐਪੀਸੋਡ ਵਿੱਚ ਉਹਨਾਂ ਪ੍ਰਤੀਭਾਗੀਆਂ ਦੀ ਚੋਣ ਹੋਵੇਗੀ, ਜਿਹੜੇ ਇਸ ਸੰਗੀਤ ਦੇ ਇਸ ਮਹਾ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣਗੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ 6 ਪ੍ਰਤੀਭਾਗੀਆ ਵਿੱਚੋਂ 5 ਪ੍ਰਤੀਭਾਗੀ ਹੀ ਫਾਈਨਲ ਵਿੱਚ ਜਗ੍ਹਾ ਬਣਾ ਪਾਉਣਗੇ ਜਦੋਂ ਕਿ ਇੱਕ ਪ੍ਰਤੀਭਾਗੀ ਨੂੰ ਇਸ ਸ਼ੋਅ ਦਾ ਕਾਰਵਾਂ ਛੱਡਣਾ ਪਵੇਗਾ। ਇਹਨਾਂ 6 ਪ੍ਰਤੀਭਾਗੀਆਂ ਵਿੱਚੋਂ ਕੌਣ ਹੈ ਇਹ ਪ੍ਰਤੀਭਾਗੀ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 7.00 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like