‘ਵਾਇਸ ਆਫ਼ ਪੰਜਾਬ ਸੀਜ਼ਨ 10’ ਲਈ ਕੱਲ੍ਹ (22 ਨਵੰਬਰ) ਨੂੰ ਹੋਣਗੇ ਲੁਧਿਆਣਾ ’ਚ ਆਡੀਸ਼ਨ

Written by  Rupinder Kaler   |  November 21st 2019 12:05 PM  |  Updated: November 21st 2019 12:05 PM

‘ਵਾਇਸ ਆਫ਼ ਪੰਜਾਬ ਸੀਜ਼ਨ 10’ ਲਈ ਕੱਲ੍ਹ (22 ਨਵੰਬਰ) ਨੂੰ ਹੋਣਗੇ ਲੁਧਿਆਣਾ ’ਚ ਆਡੀਸ਼ਨ

ਵਾਇਸ ਆਫ਼ ਪੰਜਾਬ ਸੀਜ਼ਨ 10’  ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਦਾ ਉਤਸ਼ਾਹ ਦੇਖਦੇ ਹੀ ਬਣ ਰਿਹਾ ਹੈ । ਇਸ ਟੈਲੇਂਟ ਹੰਟ ਸ਼ੋਅ ਲਈ ਪੀਟੀਸੀ ਨੈੱਟਵਰਕ ਵੱਲੋਂ ਹੁਣ ਤੱਕ ਬਠਿੰਡਾ ਤੇ ਅੰਮ੍ਰਿਤਸਰ ਵਿੱਚ ਆਡੀਸ਼ਨ ਕਰਵਾਏ ਗਏ ਹਨ । ਇਹਨਾਂ ਆਡੀਸ਼ਨਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਸਨ ਪਰ ਸੰਗੀਤ ਦੇ ਮਹਾਰਥੀਆਂ ਨੇ ਉਹਨਾਂ ਕੁਝ ਕੁ ਹੀਰਿਆਂ ਦੀ ਚੋਣ ਹੀ ਕੀਤੀ ਹੈ ਜਿਹੜੇ ਸੰਗੀਤ ਦੇ ਖੇਤਰ ਵਿੱਚ ਨਾਂਅ ਬਨਾੳੇੁਣ ਦਾ ਜਜ਼ਬਾ ਰੱਖਦੇ ਹਨ । ਹੁਣ ਇਹ ਆਡੀਸ਼ਨ ਕੱਲ੍ਹ ਯਾਨੀ 22 ਨਵੰਬਰ ਨੂੰ ਸਵੇਰੇ 9.00 ਵਜੇ ਪੰਜਾਬੀ ਗਾਇਕੀ ਦੇ ਗੜ੍ਹ ਲੁਧਿਆਣਾ ਵਿੱਚ ਹੋਣ ਜਾ ਰਿਹਾ ਹੈ। ਜਿਹੜੇ ਵੀ ਨੌਜਵਾਨ ਗਾਇਕੀ ਦੇ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ ਪਹੁੰਚ ਜਾਣ ।

‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਆਡੀਸ਼ਨ ਦੇਣ ਵਾਲਿਆਂ ਲਈ ਜ਼ਰੂਰੀ ਦਸਤਾਵੇਜ਼ :–

ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹਰ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਅਤੇ ਆਡੀਸ਼ਨ ਸਮੇਂ ਹਰ ਪ੍ਰੀਤਭਾਗੀ ਕੋਲ ਆਪਣਾ ਪਹਿਚਾਣ ਪੱਤਰ ਜਾਂ ਅਜਿਹਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਸ ਰਾਹੀਂ ਉਸ ਦੀ ਪਹਿਚਾਣ ਤੇ ਉਮਰ ਦਾ ਪਤਾ ਲੱਗ ਸਕੇ । ਇਸ ਤੋਂ ਇਲਾਵਾ ਪ੍ਰਤੀਭਾਗੀ ਆਪਣੇ ਨਾਲ ਤਿੰਨ ਤਸਵੀਰਾਂ ਵੀ ਲੈ ਕੇ ਆਉਣ ।

ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ’ਚ ਵੀ ਆਡੀਸ਼ਨ ਹੋਣਗੇ । ਜਿੰਨ੍ਹਾ ਦਾ ਵੇਰਵਾ ਇਸ ਤਰ੍ਹਾਂ ਹੈ :-

ਸ਼ਹਿਰ ਤਾਰੀਖ ਤੇ ਸਮਾਂ ਪਤਾ
ਜਲੰਧਰ24 ਨਵੰਬਰ, ਸਵੇਰੇ 9 :00 ਵਜੇਬਲਦੇਵ ਰਾਏ ਮਿੱਤਲ ਆਡੀਟੋਰੀਅਮ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
ਪਟਿਆਲਾ26 ਨਵੰਬਰ, ਸਵੇਰੇ 9 :00 ਵਜੇਸੰਨੀ ਓਬਰਾਏ ਆਰਟਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋਹਾਲੀ28 ਨਵੰਬਰ, ਸਵੇਰੇ 9 :00 ਵਜੇਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21, ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ ਪੰਜਾਬ

ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ । ਆਪਣੀ ਐਂਟਰੀ ਭੇਜਣ ਲਈ ਅੱਜ ਹੀ ਡਾਉਨਲੋਡ ਕਰੋ ‘ਪੀਟੀਸੀ ਪਲੇਅ’ ਐਪ। ਪੀਟੀਸੀ ਪਲੇਅ  ਐਪ ਡਾਉਨਲੋਡ ਕਰਨ ਤੋਂ ਬਾਅਦ ਕਲਿੱਕ ਕਰੋ ‘ਪੀਟੀਸੀ ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਫਾਰਮ ’ਤੇ, ਭਰੋ ਆਪਣੀ ਜਾਣਕਾਰੀ ਤੇ ਅੱਪਲੋਡ ਕਰੋ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਕੋਈ ਗਾਣਾ । ਜਿਨ੍ਹਾਂ ਦੀ ਆਵਾਜ਼ ਵਿੱਚ ਹੋਵੇਗਾ ਦਮ ਉਹਨਾਂ ਨੂੰ ਮਿਲੇਗੀ ‘ਵਾਇਸ ਆਫ਼ ਪੰਜਾਬ’ ਦੇ ਆਡੀਸ਼ਨ ਵਿੱਚ ਸਿੱਧੀ ਐਂਟਰੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network