‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਇਸ ਪ੍ਰਤੀਭਾਗੀ ਦੀ ਪ੍ਰਫਾਰਮੈਂਸ ਦੇਖ ਕੇ ਗਾਇਕਾ ਮਿਸ ਪੂਜਾ ਨੇ ਲਿਆ ਆਟੋਗਰਾਫ

written by Rupinder Kaler | January 20, 2020

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਅੱਜ ਤੋਂ ਯਾਨੀ 20 ਜਨਵਰੀ ਤੋਂ ਸੈਮੀਫਾਈਨਲ ਰਾਊਂਡ ਸ਼ੁਰੂ ਹੋਣ ਜਾ ਰਿਹਾ ਹੈ । ਸੈਮੀਫਾਈਨਲ ਰਾਊਂਡ ਵਿੱਚ 8 ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਬਣਨ ਲਈ ਪੂਰਾ ਜ਼ੋਰ ਲਗਾ ਰਹੇ ਹਨ ।ਇਸ ਰਾਊਂਡ ‘ਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੇ ਕਈ ਚੁਣੌਤੀਆਂ ਨੂੰ ਪਾਰ ਕੀਤਾ ਹੈ, ਛੋਟੀ ਜਿਹੀ ਗਲਤੀ ਕਿਸੇ ਵੀ ਪ੍ਰਤੀਭਾਗੀ ਨੂੰ ਸ਼ੋਅ ਵਿੱਚੋਂ ਬਾਹਰ ਕਰ ਸਕਦੀ ਹੈ । ਇਹਨਾਂ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਹੈ, ਇਸੇ ਲਈ ਤਾਂ ਸ਼ੋਅ ਦੇ ਜੱਜ ਸੰਨੀ ਵਰਗੇ ਪ੍ਰਤੀਭਾਗੀ ਦੇ ਆਟੋਗਰਾਫ ਲੈਣ ਲਈ ਮਜ਼ਬੂਰ ਹੋ ਗਏ । ਪਰ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਫਾਈਨਲ ’ਚ ਉਹ ਪ੍ਰਤੀਭਾਗੀ ਹੀ ਪਹੁੰਚੇਗਾ, ਜਿਸ ਦੀ ਆਵਾਜ਼ ’ਚ ਦਮ ਹੋਵੇਗਾ ਕੌਣ ਹੈ ਉਹ ਖੁਸ਼ਕਿਸਮਤ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like