
ਪੀਟੀਸੀ ਨੈੱਟਵਰਕ ਆਪਣੇ ਵੱਖਰੇ ਉਪਰਾਲਿਆਂ ਦੇ ਨਾਲ ਪੰਜਾਬੀਆਂ ਨੂੰ ਅੱਗੇ ਵੱਧਣ ਦੇ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ । ਜਿਲਦੇ ਚੱਲਦੇ ਪੰਜਾਬ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 11 ਆ ਗਿਆ ਹੈ ।
ਇਹ ਗਾਇਕੀ ਦਾ ਰਿਆਲਟੀ ਸ਼ੋਅ ਬਹੁਤ ਸਾਰੇ ਪੰਜਾਬੀ ਸਿੰਗਰ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕਿਆ ਹੈ ।
ਵਾਇਸ ਆਫ਼ ਪੰਜਾਬ ਇਕ ਵਾਰ ਫਿਰ ਤੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਕਾ ਦੇ ਰਿਹਾ ਹੈ ਆਪਣੀ ਗਾਇਕੀ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦੇ ਲਈ ।
ਜੇਕਰ ਤੁਸੀਂ ਵੀ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣਾ ਚਾਹੁੰਦੇ ਹੋ ਤਾਂ ਅੱਜ ਹੀ Voice Of Punjab Season 11 ਦੇ ਲਈ ਭੇਜੋ ਆਪਣੀ ਐਂਟਰੀ ।
ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।
ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।
ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।