ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ

Written by  Anmol Sandhu   |  March 01st 2019 04:50 PM  |  Updated: March 01st 2019 05:25 PM

ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ ਪੰਜਾਬ ਸੀਜ਼ਨ 9 ਦਾ ਗ੍ਰੈਂਡ ਫਿਨਾਲੇ

ਦੱਸ ਦਈਏ ਕਿ ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਦਾ ਸਟੇਜ ਪੂਰੀ ਤਰਾਂ ਸੱਜ ਚੁੱਕਿਆ ਹੈ ਅਤੇ ਥੋੜੀ ਦੇਰ ਵਿੱਚ ਹੀ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ  ਗਾਇਕੀ ਦਾ ਇਹ ਮਹਾ ਸੰਗ੍ਰਾਮ ਸ਼ੁਰੂ ਹੋਣ ਜਾ ਰਿਹਾ ਹੈ | ਵਾਇਸ ਆਫ ਪੰਜਾਬ ਸੀਜ਼ਨ 9 ਦੇ ਗ੍ਰੈਂਡ ਫਿਨਾਲੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਜਿਵੇਂ ਕਿ " ਲਖਵਿੰਦਰ ਵਡਾਲੀ, ਕੌਰ ਬੀ ਅਤੇ ਰਾਜਵੀਰ ਜਵੰਦਾ , ਆਪਣੀ ਗਾਇਕੀ ਨਾਲ ਸਭ ਦਾ ਮਨੋਰੰਜਨ ਕਰਨਗੇ |

 

VOP9Final

 

ਇਸ ਤੋਂ ਇਲਾਵਾ ਦੱਸ ਦਈਏ ਕਿ ਵਾਇਸ ਆਫ ਪੰਜਾਬ ਸੀਜ਼ਨ 9 ਦੇ ਮੁਸ਼ਕਿਲ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਛੇ ਪ੍ਰਤੀਭਾਗੀ "ਸੁੱਖਪ੍ਰੀਤ ਕੌਰ (ਲੁਧਿਆਣਾ), ਜਤਿੰਦਰ ਮੱਲੇਵਾਲ (ਗੁਰਦਸਪੂਰ) , ਅਨੂਪ ਧਾਰੀ (ਜਲੰਧਰ) , ਗੌਰਵ ਕੌਂਡਾਲ (ਬਿਲਾਸਪੁਰ) , ਰੀਨਾ ਨਾਫ਼ਰੀ (ਰੂਪਨਗਰ) , ਸੁਖਚੈਨ ਸਿੰਘ (ਕੈਨੇਡਾ)" ਆਪਣੀ ਪਰਫ਼ਾਰਮੈਂਸ ਦੇਣਗੇ ਅਤੇ ਵੇਖਣਾ ਹੋਵੇਗਾ ਕਿ ਕਿਸ ਪ੍ਰਤੀਭਾਗੀ ਦੀ ਮਿਹਨਤ ਅੱਜ ਰੰਗ ਲਿਆਵੇਗੀ ਅਤੇ ਕੌਣ ਬਣੇਗਾ ਵਾਇਸ ਆਫ ਪੰਜਾਬ ਸੀਜ਼ਨ 9 ਦਾ ਜੇਤੂ|

https://www.facebook.com/RabindraNarayanPTC/videos/583849458783919/?v=583849458783919


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network