ਪੀਟੀਸੀ ਪੰਜਾਬੀ 'ਤੇ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦਾ ਸਟੂਡੀਓ ਰਾਉਂਡ  

written by Rupinder Kaler | January 28, 2019

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਲਈ ਮੋਹਾਲੀ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਲਏ ਗਏ ਆਡੀਸ਼ਨ ਵਿੱਚ ਉਹ ਹੀਰੇ ਪਹਿਚਾਨੇ ਗਏ ਹਨ, ਜਿਹੜੇ ਗਾਇਕੀ ਦੇ ਖੇਤਰ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਨ । ਆਡੀਸ਼ਨ ਦੌਰਾਨ ਚੁਣੇ ਗਏ ਇਹ ਨੌਜਵਾਨ ਲੜਕੇ ਲੜਕੀਆਂ ਸੰਗੀਤ ਦੇ ਮਹਾਰੱਥੀਆਂ ਦੀ ਹਰ ਕਸੋਟੀ ਤੇ ਖਰੇ ਉੱਤਰੇ ਹਨ ।

Voice Of Punjab Season 9 Voice Of Punjab Season 9

ਹੁਣ ਇਹਨਾਂ ਨੌਜਵਾਨਾਂ ਦੀ ਅਵਾਜ਼ ਨੂੰ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਵੱਖ-ਵੱਖ ਰਾਉਂਡ ਵਿੱਚ ਪਰਖਿਆ ਜਾਵੇਗਾ । 28  ਜਨਵਰੀ ਨੂੰ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦਾ ਸਟੂਡੀਓ ਰਾਉਂਡ ਹੋਣ ਜਾ ਰਿਹਾ ਹੈ । ਇਸ ਰਾਉਂਡ ਵਿੱਚ ਜੱਜ ਸਚਿਨ ਅਹੁਜਾ, ਮਲਕੀਤ ਸਿੰਘ ਤੇ ਕਮਾਲ ਖਾਨ ਨੌਜਵਾਨ ਮੁੰਡੇ ਕੁੜੀਆਂ ਦੀ ਅਵਾਜ਼ ਨੂੰ ਪਰਖਣਗੇ । ਵਾਇਸ ਆਫ ਪੰਜਾਬ ਦੇ ਸਟੂਡੀਓ ਰਾਉਂਡ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 28 ਜਨਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7  ਵਜੇ ।

https://www.youtube.com/watch?v=rOcIjThoW8k

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਰਾਹੀਂ ਪੀਟੀਸੀ ਨੈੱਟਵਰਕ ਉਹਨਾਂ ਨਵੇਂ ਗਾਇਕਾਂ ਨੂੰ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ । ਜਿੰਨ੍ਹਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ । ਇਸ ਸ਼ੋਅ ਵਿੱਚੋਂ ਨਿਕਲੇ ਕਈ ਨੌਜਵਾਨ ਲੜਕੇ ਲੜਕੀਆਂ ਅੱਜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਹਨ । ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9  ਸ਼ਾਮ 7 ਵਜੇ ।

You may also like