ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਵਾਈਸ ਆਫ ਪੰਜਾਬ’ ਦਾ ਸੀਜ਼ਨ-9 ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਰਾਹੀਂ ਉਹ ਲੋਕ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਣਗੇ ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂ ਬਣਾਉਣਾ ਚਾਹੁੰਦੇ ਹਨ । ਇਸ ਸ਼ੋਅ ਦੇ ਜਰੀਏ ਹੁਣ ਤੱਕ ਕਈ ਲੋਕ ਆਪਣੇ ਇਹਨਾਂ ਸੁਫਨਿਆਂ ਨੂੰ ਪੂਰਾ ਕਰ ਚੁੱਕੇ ਹਨ ਤੇ ਉਹ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਰਹੇ ਹਨ । ਪੀਟੀਸੀ ਪੰਜਾਬੀ ਦੀ ਟੀਮ 10 ਦਸੰਬਰ ਨੂੰ ਮੋਹਾਲੀ ਵਿੱਚ ਪਹੁੰਚੇਗੀ ਤੇ ਉਹਨਾਂ ਨੌਜਵਾਨਾਂ ਦੀ ਚੋਣ ਕਰੇਗੀ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਹੈ ਜਾਂ ਫਿਰ ਜਿਨ੍ਹਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਨਾਂ ਬਣਾਉਣ ਦਾ ਜਜ਼ਬਾ ਹੈ ।
ਹੋਰ ਵੇਖੋ : ਨਾ ਚਾਹੁੰਦੇ ਹੋਏ ਵੀ ਸਲਮਾਨ ਖਾਨ ਤੇ ਸਾਹਰੁਖ ਖਾਨ ਨੇ ਸਾਂਝੀ ਕੀਤੀ ਸਕਰੀਨ, ਦੇਖੋ ਵੀਡਿਓ
Voice of Punjab Season 9.. If you have talent or you know someone who has talent.. This is a chance not to be missed. Waiting for talented people at the auditions. @PTC_Network @RabindraPTC pic.twitter.com/oRZAQ7o67t
— Sachin Ahuja (@thesachinahuja) December 4, 2018
ਮੋਹਾਲੀ ਵਿੱਚ ਆਡੀਸ਼ਨ : ਤਰੀਕ 10 ਦਸੰਬਰ, ਸਮਾਂ ਸਵੇਰੇ 9.00 ਵਜੇ, ਪਤਾ ਦਾਰਾ ਸਟੂਡੀਓ ਫੇਸ-6, ਨੈਸ਼ਨਲ ਹਾਈਵੇ ਨੰ. 21
ਇਸ ਆਡੀਸ਼ਨ ਤੋਂ ਬਾਅਦ ਪੀਟੀਸੀ ਦੀ ਟੀਮ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਪਹੁੰਚੇਗੀ ।
ਹੋਰ ਵੇਖੋ : ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ ‘ਚ ਆਉਣਗੇ ਨਜ਼ਰ

Voice Of Punjab Season 9 Mohali Auditions: Date, Time & Venue
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2017 ਵਿੱਚ ਕਰਵਾਏ ਗਏ ਵਾਈਸ ਆਫ ਪੰਜਾਬ ਦੇ ਸੀਜ਼ਨ-8 ਵਿੱਚ ਗੁਰਮੰਤਰ ਸਿੰਘ ਅਤੇ ਸੁਰਤਾਲ ਕੁਲਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਸੈਕਿੰਡ ਰਨਰ ਅੱਪ ਗੁਰਕਿਰਤ ਕੌਰ ਸੀ । ਇਸ ਸ਼ੋਅ ਵਿੱਚ ਮਿਸ ਪੂਜਾ, ਰੌਸ਼ਨ ਪਿੰ੍ਰਸ ਅਤੇ ਸੁਰਾਂ ਦੇ ਬਾਦਸ਼ਾਹ ਸਚਿਨ ਅਹੁਜਾ ਸਨ ।