Advertisment

ਵਾਇਸ ਆਫ ਪੰਜਾਬ ਦੇ ਜੱਜਾਂ ਦੀ ਕਸੌਟੀ 'ਤੇ ਕੌਣ ਉਤਰਦਾ ਹੈ ਖਰਾ ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਦੇ ਸੀਜ਼ਨ-9

author-image
By Rupinder Kaler
New Update
ਵਾਇਸ ਆਫ ਪੰਜਾਬ ਦੇ ਜੱਜਾਂ ਦੀ ਕਸੌਟੀ 'ਤੇ ਕੌਣ ਉਤਰਦਾ ਹੈ ਖਰਾ ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਦੇ ਸੀਜ਼ਨ-9
Advertisment
ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦਾ ਸਟੂਡੀਓ ਰਾਉਂਡ ਚੱਲ ਰਿਹਾ ਹੈ । ਇਸ ਰਾਉਂਡ ਵਿੱਚ ਗਾਇਕੀ ਦੇ ਖੇਤਰ ਵਿੱਚ ਪਹਿਚਾਣ ਬਨਾਉਣ ਆਏ ਨੌਜਵਾਨ ਮੁੰਡੇ ਕੁੜੀਆਂ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ । ਸੰਗੀਤ ਦੇ ਮਹਾਰੱਥੀ ਇਹਨਾਂ ਮੁੰਡੇ ਕੁੜੀਆਂ ਨੂੰ ਹਰ ਕਸੋਟੀ 'ਤੇ ਪਰਖ ਰਹੇ ਹਨ । 6 ਫਰਵਰੀ ਨੂੰ ਦਿਖਾਏ ਜਾਣ ਵਾਲੇ ਸਟੂਡੀਓ ਰਾਉਂਡ ਵਿੱਚ ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕਾ ਮਿਸ ਪੂਜਾ ਤੇ ਕਮਲ ਖਾਨ ਨੌਜਵਾਨ ਮੁੰਡੇ ਕੁੜੀਆਂ ਦੀ ਅਵਾਜ਼ ਨੂੰ ਪਰਖਣਗੇ VOP season 9 promo-February 6 ਵਾਇਸ ਆਫ ਪੰਜਾਬ ਦੇ ਸਟੂਡੀਓ ਰਾਉਂਡ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ ੬ ਫਰਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7  ਵਜੇ ।ਇਸ ਰਾਉਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9  ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ । ਹੁਣ ਸੰਗੀਤ ਦਾ ਮਹਾ ਮੁਕਾਬਲਾ ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9  ਸ਼ਾਮ 7 ਵਜੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment