‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਕਮਲ ਖ਼ਾਨ ਤੇ ਮੰਨਤ ਨੂਰ ਆਪਣੇ ਗੀਤਾਂ ਦੀ ਲਾਉਣਗੇ ਝੜੀ

written by Rupinder Kaler | January 22, 2020

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਸੈਮੀਫਾਈਨਲ ਰਾਊਂਡ ਬਹੁਤ ਹੀ ਇੰਟਰਸਟਿੰਗ ਹੁੰਦਾ ਜਾ ਰਿਹਾ ਹੈ । ਜਿੱਥੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀ ਇੱਕ ਦੂਜੇ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਗਾ ਰਹੇ ਹਨ, ਉੱਥੇ ਇਸ ਸ਼ੋਅ ਦੀ ਹਰ ਸ਼ਾਮ ਉਦੋਂ ਹੋਰ ਸੰਗੀਤਮਈ ਹੋ ਜਾਂਦੀ ਹੈ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵੱਡੇ ਗਾਇਕ ਵੀ ਆਪਣੇ ਗੀਤਾਂ ਦੀ ਝੜੀ ਲਗਾਉਂਦੇ ਹਨ । ਅੱਜ ਸ਼ਾਮ ਯਾਨੀ 22 ਜਨਵਰੀ ਨੂੰ ਇਸ ਸ਼ੋਅ ਦੀ ਸ਼ਾਨ ਵਧਾਉਣ ਲਈ ਗਾਇਕ ਕਮਲ ਖ਼ਾਨ ਤੇ ਮੰਨਤ ਨੂਰ ਪਹੁੰਚ ਰਹੇ ਹਨ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਚਮਕਦੇ ਸਿਤਾਰੇ ਵੀ ਸੰਘਰਸ਼ ਦੀ ਭੱਠੀ ਵਿੱਚ ਤਪਕੇ ਇਸ ਮੁਕਾਮ ਤੇ ਪਹੁੰਚੇ ਹਨ, ਜਿਸ ਮੁਕਾਮ ’ਤੇ ਪਹੁੰਚਣ ਦਾ ਸੁਫਨਾ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀਆਂ ਨੇ ਆਪਣੀਆਂ ਅੱਖਾਂ ਵਿੱਚ ਸੰਜੋਇਆ ਹੈ । ਕੀ ਇਹ ਪ੍ਰਤੀਭਾਗੀ ਆਪਣੇ ਸੁਫ਼ਨੇ ਨੂੰ ਪੂਰਾ ਕਰ ਪਾਉਣਗੇ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 7.00 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like