ਅੱਜ ਪੀਟੀਸੀ ਪੰਜਾਬੀ ‘ਤੇ ਦੇਖਣ ਨੂੰ ਮਿਲੇਗਾ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਫਾਈਨਲ ‘ਚ ਪਹੁੰਚੇ ਗੁਰਸੇਵਕ ਸਿੰਘ ਦਾ ਕਿਵੇਂ ਦਾ ਰਿਹਾ ਸੰਗੀਤਕ ਸਫ਼ਰ

written by Lajwinder kaur | January 30, 2020

ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਗੱਭਰੂਆਂ ਤੇ ਮੁਟਿਆਰਾਂ ਦੀ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਲੈ ਆਉਣ ਲਈ ਕਈ ਰਿਆਲਟੀ ਸ਼ੋਅ ਚਲਾਏ ਜਾਂਦੇ ਹਨ, ਜਿਵੇਂ ਕਿ ਮਿਸ ਪੀਟੀਸੀ ਪੰਜਾਬੀ, ਮਿਸਟਰ ਪੰਜਾਬ ਤੇ ਵਾਇਸ ਆਫ਼ ਪੰਜਾਬ।  ਵਾਇਸ ਆਫ਼ ਪੰਜਾਬ ਸੀਜ਼ਨ-10 ਜੋ ਕਿ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਖੂਬ ਚਰਚਾ ‘ਚ ਬਣਿਆ ਹੋਇਆ ਹੈ। ਕਿਉਂਕਿ ਬਹੁਤ ਜਲਦ ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਤਾਜ ਕਿਸੇ ਇੱਕ ਪ੍ਰਤੀਭਾਗੀ ਦੇ ਸਿਰ ਉੱਤੇ ਸੱਜਣ ਵਾਲਾ ਹੈ। ਰ ਵੇਖੋ:ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਸਰਹੱਦਾਂ ਦੇ ਰਾਖਿਆਂ ਦਾ ਵੱਖਰਾ ਸਵੈਗ ਜੀ ਹਾਂ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਮੁਕਾਬਲੇ ਦੇ ਫਾਈਨਲ ਲਈ ਪ੍ਰਤੀਭਾਗੀਆਂ ਦੀ ਚੋਣ ਹੋ ਚੁੱਕੀ ਹੈ। ਸੰਗੀਤਕ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਪੰਜਾਬੀ ਗੱਭਰੂ ਗੁਰਸੇਵਕ ਸਿੰਘ ਪਹੁੰਚ ਚੁੱਕੇ ਨੇ ਫਾਈਨਲ ‘ਚ। ਸੋ ਵਾਇਸ ਆਫ਼ ਪੰਜਾਬ ਸੀਜ਼ਨ 10 ‘ਚ ਕਿਵੇਂ ਦਾ ਰਿਹਾ ਗੁਰਸੇਵਕ ਸਿੰਘ ਦਾ ਸੰਗੀਤਕ ਸਫ਼ਰ, ਜਿਸ ਨੂੰ ਅੱਜ ਯਾਨੀ ਕਿ 30 ਜਨਵਰੀ ਨੂੰ ਟੈਲੀਕਾਸਟ ਹੋਣ ਵਾਲੇ ਐਪੀਸੋਡ ‘ਚ ਦਿਖਾਇਆ ਜਾਵੇਗਾ। ਗੁਰਸੇਵਕ ਸਿੰਘ ਸਮੇਤ ਹੋਰ ਪ੍ਰਤੀਭਾਗੀਆਂ ਦੇ ਇਸ ਸੰਗੀਤਕ ਸਫ਼ਰ ਨੂੰ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 7.00 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ਚੈਨਲ ’ਤੇ। ਇਸ ਤੋਂ ਇਲਾਵਾ ਦਰਸ਼ਕ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਇੱਕ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹਨ। ‘ਵਾਇਸ ਆਫ਼ ਪੰਜਾਬ'  ਅਜਿਹਾ ਪਲੇਟਫਾਰਮ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਦਿੱਤੇ ਹਨ।

0 Comments
0

You may also like