ਗਾਇਕੀ ਦੇ ਖੇਤਰ ‘ਚ ਚਮਕਾਓ ਨਾਂਅ, ਆ ਗਿਆ ਹੈ ‘ਵਾਇਸ ਆਫ਼ ਪੰਜਾਬ ਸੀਜ਼ਨ 11’, ਫਿਰ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ

written by Lajwinder kaur | September 29, 2020

ਪੀਟੀਸੀ ਨੈੱਟਵਰਕ ਆਪਣੇ ਵੱਖਰੇ ਉਪਰਾਲਿਆਂ ਦੇ ਨਾਲ ਪੰਜਾਬੀਆਂ ਨੂੰ ਅੱਗੇ ਵੱਧਣ ਦੇ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ । ਜਿਲਦੇ ਚੱਲਦੇ ਪੰਜਾਬ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 11 ਆ ਗਿਆ ਹੈ । ਕੋਰੋਨਾ ਕਾਲ ਕਰਕੇ ਜਿੱਥੇ ਟੀਵੀ ਦੇ ਕਈ ਰਿਆਲਟੀ ਸ਼ੋਅ ਇਸ ਵਾਰ ਨਹੀਂ ਹੋ ਰਹੇ । ਪਰ ਪੀਟੀਸੀ ਨੈੱਟਵਰਕ  ਆਪਣਾ ਰਿਆਲਟੀ ਸ਼ੋਅ ਨੂੰ ਨਵੇਂ ਢੰਗ ਨਾਲ ਲੈ ਕੇ ਆ ਰਿਹਾ ਹੈ । voice of punjab 11  ਜੀ ਹਾਂ ਇਸ ਵਾਰ ਇਸ ਰਿਆਲਟੀ ਸ਼ੋਅ ਦੇ ਲਈ ਆਡੀਸ਼ਨ ਆਨਲਾਈਨ ਹੋਣਗੇ । ਵਾਇਸ ਆਫ ਪੰਜਾਬ ਦਾ ਸੀਜ਼ਨ-11 ਲਈ ਆਡੀਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਇਨ੍ਹਾਂ ਆਡੀਸ਼ਨਾਂ ਲਈ ਆਨਲਾਈਨ ਐਂਟਰੀ ਕੀਤੀ ਜਾ ਰਹੀ ਹੈ । ਆਨਲਾਈਨ ਐਂਟਰੀ ਭੇਜਣੀ ਬਹੁਤ ਹੀ ਆਸਾਨ ਹੈ । auditons for vop11 ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ । voice of punjab 11 ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ. ਡੀ. ਵੀਡੀਓ ਅਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।

ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ । ਇਸ ਤੋਂ ਇਲਾਵਾ ‘ਪੀਟੀਸੀ ਪਲੇਅ’ ਐਪ ‘ਤੇ ਵੀ ਤੁਸੀਂ ਆਪਣੀ ਐਂਟਰੀ ਭੇਜ ਸਕਦੇ ਹੋ । ਜੇ ਤੁਸੀਂ ਵੀ ਗਾਇਕੀ ਦੇ ਖੇਤਰ ਚ ਆਪਣਾ ਨਾਂਅ ਬਨਾਉਣ ਚਾਹੁੰਦੇ ਹੋ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ਆਪਣੀ ਐਂਟਰੀ ।

0 Comments
0

You may also like