ਵਾਇਸ ਆਫ਼ ਪੰਜਾਬ ਸੀਜ਼ਨ 6 ਦਾ ਸਿਲਸਿਲਾ 27 ਮਈ ਤੋਂ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ ਸ਼ੁਰੂ

Written by  Aaseen Khan   |  May 25th 2019 05:25 PM  |  Updated: May 25th 2019 05:25 PM

ਵਾਇਸ ਆਫ਼ ਪੰਜਾਬ ਸੀਜ਼ਨ 6 ਦਾ ਸਿਲਸਿਲਾ 27 ਮਈ ਤੋਂ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ ਸ਼ੁਰੂ

ਵਾਇਸ ਆਫ਼ ਪੰਜਾਬ ਸੀਜ਼ਨ 6 ਦਾ ਸਿਲਸਿਲਾ 27 ਮਈ ਤੋਂ ਪੀਟੀਸੀ ਪੰਜਾਬੀ 'ਤੇ ਹੋਣ ਜਾ ਰਿਹਾ ਹੈ ਸ਼ੁਰੂ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਅਜਿਹਾ ਮੰਚ ਹੈ ਜਿੱਥੇ ਪੰਜਾਬ ਦੇ ਨੰਨ੍ਹੇ ਸੁਰੀਲੇ ਗਾਇਕ ਆਪਣੀ ਗਾਇਕੀ ਦਾ ਜਲਵਾ ਬਿਖੇਰਦੇ ਹਨ। ਛੋਟਾ ਚੈਂਪ ਦੇ ਪਿਛਲੇ ਪੰਜ ਸੀਜ਼ਨਾਂ ਦੌਰਾਨ ਬੜੇ ਹੀ ਸੁਰੀਲੇ ਬੱਚੇ ਪੰਜਾਬੀ ਸੰਗੀਤ ਜਗਤ ਨੂੰ ਮਿਲੇ ਹਨ। ਹੁਣ ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਸ਼ੁਰੂ ਹੋਣ ਜਾ ਰਿਹਾ ਹੈ। ਜਿਸ 'ਚ ਪੰਜਾਬ ਭਰ 'ਚ ਘੁੰਮ ਕੇ ਅਜਿਹੇ ਸੁਰੀਲੇ ਚੁਣੇ ਗਏ ਹਨ ਜਿਹੜੇ ਆਪਣੀ ਅਵਾਜ਼ ਅਤੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ।

ਛੋਟਾ ਚੈਂਪ ਦਾ ਇਹ ਸਿਲਸਿਲਾ 27 ਮਈ ਦਿਨ ਸੋਮਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਈਏ ਛੋਟਾ ਚੈਂਪ ਸੋਮਵਾਰ ਤੋਂ ਵੀਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ। 28 ਅਤੇ 29 ਮਈ ਨੂੰ ਮੁਹਾਲੀ ਸ਼ਹਿਰ 'ਚ ਹੋਏ ਸ਼ਾਨਦਾਰ ਆਡੀਸ਼ਨ ਵੀ ਦੇਖਣ ਨੂੰ ਮਿਲਣ ਵਾਲੇ ਹਨ। ਜਿਸ 'ਚ ਜੱਜ ਦੀ ਭੂਮਿਕਾ ਨਿਭਾਈ ਹੈ ਮੰਨਤ ਨੂਰ, ਗੁਰਮੀਤ ਸਿੰਘ ਅਤੇ ਇੰਦਰਜੀਤ ਨਿੱਕੂ ਨੇ। ਇਸ ਤੋਂ ਇਲਾਵਾ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰ 'ਚ ਹੋਏ ਆਡੀਸ਼ਨ ਵੀ ਜਲਦ ਦੇਖਣ ਨੂੰ ਮਿਲਣਗੇ।

ਹੋਰ ਵੇਖੋ : ਦੇਖੋ ਜਿੰਮੀ ਸ਼ੇਰਗਿੱਲ ਤੇ ਸਿਮੀ ਚਾਹਲ ਦੀ ਫ਼ਿਲਮ 'ਦਾਣਾ ਪਾਣੀ' ਤੇ ਜਿੱਤੋ ਇਨਾਮ,ਜਾਣੋ ਕਿਵੇਂ ?


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network