'ਵੱਡੀ ਗੱਲ ਬਾਤ' ਲੈ ਕੇ ਹਾਜ਼ਿਰ ਹੋਏ ਗਾਇਕ ਅਮਰ ਸੈਂਬੀ, ਦੇਖੋ ਵੀਡੀਓ

Written by  Aaseen Khan   |  August 30th 2019 12:41 PM  |  Updated: August 30th 2019 12:41 PM

'ਵੱਡੀ ਗੱਲ ਬਾਤ' ਲੈ ਕੇ ਹਾਜ਼ਿਰ ਹੋਏ ਗਾਇਕ ਅਮਰ ਸੈਂਬੀ, ਦੇਖੋ ਵੀਡੀਓ

ਪੀਟੀਸੀ ਪੰਜਾਬੀ ਵੱਲੋ ਚਲਾਏ ਜਾਂਦੇ ਟੇਲੈਂਟ ਹੰਟ ਸ਼ੋਅ ਵਾਇਸ ਆਫ਼ ਪੰਜਾਬ ਜਿਸ ਨੇ ਹੁਣ ਤੱਕ ਬਹੁਤ ਸਾਰੇ ਸਟਾਰਸ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ। ਅਜਿਹੇ ਸਟਾਰ ਦਾ ਨਾਮ ਹੈ ਅਮਰ ਸੈਂਬੀ ਜਿਸ ਨੇ ਵਾਇਸ ਆਫ਼ ਪੰਜਾਬ ਸੀਜ਼ਨ 7 ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਸ਼ੌਹਰਤ ਹਾਸਿਲ ਕੀਤੀ। ਅਮਰ ਸੈਂਬੀ ਆਪਣਾ ਨਵਾਂ ਗੀਤ ਵੱਡੀ ਗੱਲ ਲੈ ਕੇ ਆ ਚੁੱਕੇ ਹਨ ਜਿਸ 'ਚ ਨਾਮੀ ਮਾਡਲ ਬਿਸ਼ੰਬਰ ਦਾਸ ਨੇ ਫੀਮੇਲ ਲੀਡ ਦਾ ਰੋਲ ਨਿਭਾਇਆ ਹੈ। ਗੀਤਕਾਰ ਬੱਬੂ ਦੇ ਬੋਲ ਹਨ ਅਤੇ ਮਿਕਸ ਸਿੰਘ ਨੇ ਗੀਤ ਦਾ ਸੰਗੀਤ ਤਿਆਰ ਕੀਤਾ ਹੈ।

ਇਹ ਗੀਤ ਦੱਸਦਾ ਹੈ ਕਿ ਪ੍ਰਮਾਤਮਾ ਨੇ ਹਰ ਕਿਸੇ ਲਈ ਕੁਝ ਨਾ ਕੁਝ ਵੱਡਾ ਸੋਚਿਆ ਹੈ ਬਸ ਲੋੜ ਹੈ ਤਾਂ ਸਬਰ ਰੱਖਣ ਦੀ ਇੱਕ ਨਾ ਇੱਕ ਦਿਨ ਕਿਸਮਤ ਜ਼ਰੂਰ ਪਲਟਾ ਖਾਂਦੀ ਹੈ। ਗੀਤ ਵਿਦੇਸ਼ 'ਚ ਫ਼ਿਲਮਾਇਆ ਗਿਆ ਹੈ ਜਿਸ 'ਚ ਵੱਡੀਆਂ ਵੱਡੀਆਂ ਅਤੇ ਮਹਿੰਗੀਆਂ ਕਾਰਾਂ ਵੀ ਖੂਬ ਦੇਖਣ ਨੂੰ ਮਿਲ ਰਹੀਆਂ ਹਨ। ਗੀਤ ਦਾ ਵੀਡੀਓ ਮਨੋਜ ਕੁਮਾਰ ਰਿੱਕੀ ਨੇ ਤਿਆਰ ਕੀਤਾ ਹੈ।

ਹੋਰ ਵੇਖੋ : 'ਨੌਕਰ ਵਹੁਟੀ ਦਾ' ਫ਼ਿਲਮ ਦਾ ਖੂਬਸੂਰਤ ਗੀਤ 'ਅੱਖੀਆਂ' ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਤੋਂ ਇਲਾਵਾ ਅਮਰ ਸੈਂਬੀ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ 'ਚ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ, ਆਦਿ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨਾਂ ਦੇ ਲਾਈਵ ਗਾਏ ਗੀਤ ਅਕਸਰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network