Advertisment

ਸਲਮਾਨ ਖਾਨ ਕਰਕੇ ਕਿਸਾਨ ਦਾ ਉੱਤਰਿਆ ਕਰਜ਼ਾ, ਦੇਖੋ ਕਿਸ ਤਰ੍ਹਾਂ 

author-image
By Rupinder Kaler
New Update
ਸਲਮਾਨ ਖਾਨ ਕਰਕੇ ਕਿਸਾਨ ਦਾ ਉੱਤਰਿਆ ਕਰਜ਼ਾ, ਦੇਖੋ ਕਿਸ ਤਰ੍ਹਾਂ 
Advertisment
ਕਹਿੰਦੇ ਹਨ ਕਿ ਜਦੋਂ ਵੀ ਰੱਬ ਦਿੰਦਾ ਹੈ ਛੱਪਰ ਪਾੜਕੇ ਦਿੰਦਾ ਹੈ, ਅਜਿਹਾ ਹੀ ਕੁਝ ਹੋਇਆ ਹੈ ਲੁਧਿਆਣਾ ਦੇ ਪਿੰਡ ਬਲੋਵਾਲ ਦੇ ਕੁਝ ਕਿਸਾਨਾਂ ਨਾਲ, ਇਹਨਾ ਕਿਸਾਨਾਂ ਨੇ ਕਦੇ ਸੁਫਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਨੂੰ ਆਪਣੀ ਜ਼ਮੀਨ ਫਿਲਮ ਦੀ ਸ਼ੂਟਿੰਗ ਲਈ ਦੇਣ 'ਤੇ ਏਨੇ ਪੈਸੇ ਮਿਲ ਜਾਣਗੇ ਕਿ ਉਹਨਾਂ ਦਾ ਸਾਰਾ ਕਰਜ਼ ਮੁਆਫ ਹੋ ਜਾਵੇਗਾ । ਹੋਰ ਵੇਖੋ :ਸਲਮਾਨ ਖਾਨ ਨੇ ਲੁਧਿਆਣਾ ਦੇ ਪਿੰਡ ਬਲੋਵਾਲ ਦੀ ਬਦਲੀ ਨੁਹਾਰ, ਦੇਖੋ ਵੀਡਿਓ
Advertisment
Salman Khan posing with fans Salman Khan posing with fansਸੁਣਨ ਨੂੰ ਤਾਂ ਇਹ ਚਮਤਕਾਰ ਲੱਗਦਾ ਹੈ ਪਰ ਫਿਲਮ 'ਭਾਰਤ' ਦੀ ਸ਼ੂਟਿੰਗ ਲਈ ਜਿਨ੍ਹਾਂ ਕਿਸਾਨਾਂ ਤੋਂ ਜ਼ਮੀਨ ਤਿੰਨ ਹਫਤਿਆਂ ਲਈ ਕਿਰਾਏ 'ਤੇ ਲਈ ਹੈ ਉਹਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 85  ਹਜ਼ਾਰ ਰੁਪਏ ਦਿੱਤੇ ਗਏ ਹਨ । ਇਹਨਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਸੁਰਿੰਦਰ ਸਿੰਘ ਨੇ ਆਪਣੀ ਸਾਢੇ ਚਾਰ ਕਿੱਲੇ ਜ਼ਮੀਨ ਕਿਰਾਏ 'ਤੇ ਦਿੱਤੀ ਹੈ ਜਿਸ ਦੀ ਕੁੱਲ ਰਕਮ 3 ਲੱਖ 65 ਹਜ਼ਾਰ ਰੁਪਏ ਬਣਦੀ ਹੈ । ਹੋਰ ਵੇਖੋ :ਕੇਦਾਰਨਾਥ ਦਾ ਟ੍ਰੇਲਰ ਹੋਇਆ ਰਿਲੀਜ਼, ਅਦਾਕਾਰੀ ਨਾਲ ਸਾਰਾ ਨੇ ਕੀਤਾ ਸਭ ਨੂੰ ਹੈਰਾਨ https://instagram.com/p/BqHJ1ALnLX_/ ਸਾਰੀ ਰਕਮ ਮਿਲਦੇ ਹੀ ਇਸ ਕਿਸਾਨ ਨੇ ਆਪਣੇ ਤੇ ਚੜੇ ਕਰਜ਼ੇ ਨੂੰ ਉਤਾਰ ਦਿੱਤਾ ਜਦੋਂ ਇਹ ਕਰਜ਼ ਮੋੜ ਕੇ ਵੀ ਕਿਸਾਨ ਨੂੰ ਕੁਝ ਪੈਸੇ ਬੱਚ ਗਏ ਜਿਹੜੇ ਕਿ ਉਹ ਆਪਣੇ ਬੱਚਿਆਂ ਦੀ ਪੜਾਈ 'ਤੇ ਖਰਚ ਕਰੇਗਾ ।ਇਸ ਕਿਸਾਨ ਲਈ ਸਲਮਾਨ ਖਾਨ ਰੱਬ ਬਣਕੇ ਆਇਆ ਹੈ । ਸੁਰਿੰਦਰ ਤੋਂ ਇਲਾਵਾ ਉਸ ਦੇ ਭਰਾ ਚਰਨਜੀਤ ਸਿੰਘ ਦੇ 6  ਕਿੱਲੇ ਤੇ ਪਿੰਡ ਦੇ ਇਕ ਹੋਰ ਵਿਆਕਤੀ ਕੁਲਦੀਪ ਸਿੰਘ ਦੀ ਸਾਢੇ ਪੰਜ ਕਿੱਲੇ ਜ਼ਮੀਨ 'ਤੇ ਸ਼ੂਟਿੰਗ ਦਾ ਸੈੱਟ ਲਾਇਆ ਹੋਇਆ। ਉਨ੍ਹਾਂ ਦੋਵਾਂ ਨੂੰ ਵੀ 85 ਹਜ਼ਾਰ ਕਿੱਲੇ ਦਾ ਕਿਰਾਇਆ ਮਿਲਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment