ਤੇਜ਼ ਚੱਲਣਾ ਸਿਹਤ ਲਈ ਹੁੰਦਾ ਹੈ ਲਾਭਦਾਇਕ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

written by Shaminder | August 21, 2021

ਤੇਜ਼ ਚੱਲਣਾ (Fast Walk)  ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ । ਇੱਕ ਖੋਜ ਮੁਤਾਬਕ ਬੁਢਾਪੇ ‘ਚ ਹੌਲੀ ਹੌਲੀ ਚੱਲਣ ਦੇ ਨਾਲ ਭੁੱਲਣ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ । ਜਿਸ ਨੂੰ ਅਲਜ਼ਾਈਮਰ ਵੀ ਕਿਹਾ ਜਾਂਦਾ ਹੈ । ਜਿਸ ਕਰਕੇ ਅਕਸਰ ਸੈਰ ਦੇ ਦੌਰਾਨ ਤੇਜ਼ ਤੇਜ਼ ਚੱਲਦੇ ਹੋਏ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ ।

Walking-faster-min Image From Google

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਗੁਰਜੱਸ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਹਾਰ ਤੇ ਸ਼ਿੰਗਾਰ’

ਇੱਕ ਖੋਜ ਮੁਤਾਬਿਕ ਇਸ ਬਿਮਾਰੀ ਕਾਰਣ ਵਿਅਕਤੀ ਭੁੱਲਣ ਲੱਗ ਜਾਂਦਾ ਹੈ। ਕਈ ਕਾਰਣਾਂ ਕਰਕੇ ਦਿਮਾਗ ਵਿਚ ਜ਼ਹਿਰੀਲਾ ਬੀਟਾ-ਐਮੀਲਾਇਡ ਪ੍ਰੋਟੀਨ ਇਕ ਕਿਸਮ ਦਾ ਨਾ ਘੁਲਣਸ਼ੀਲ ਪ੍ਰੋਟੀਨ  ਵਧਣ ਲੱਗਦਾ ਹੈ, ਜਿਸ ਕਾਰਣ ’ਅਲਜ਼ਾਈਮਰ ਰੋਗ’ ਹੋ ਜਾਂਦਾ ਹੈ।

Fast Walk,-minਪਰ ਜੇਕਰ ਬਜ਼ੁਰਗਾਂ ਨੂੰ ਸਿਹਤਮੰਦ ਭੋਜਨ ਮਿਲੇ ਅਤੇ ਉਹ ਰੋਜ਼ਾਨਾ ਕਸਰਤ ਕਰਨ ਤਾਂ ਇਹ ਬੀਮਾਰੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਫਰਾਂਸ ਦੀ ‘ਤੁਲੂਜ ਯੂਨੂਵਰਸਿਟੀ’ ਦੇ ਵਿਗਿਆਨੀ ਨਟਾਲੀਆ ਡੇਲ ਕੈਂਪੋ ਨੇ ਦੱਸਿਆ, ”ਇਹ ਸੰਭਵ ਹੈ ਕਿ ਹੌਲੀ ਚੱਲਣ ਨਾਲ ਯਾਦਦਾਸ਼ਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ ਅਤੇ ਅਲਜ਼ਾਈਮਰ ਵੀ ਹੋ ਸਕਦਾ ਹੈ।

 

0 Comments
0

You may also like