ਅਖਰੋਟ ‘ਚ ਹਨ ਕਈ ਗੁਣ, ਇਨ੍ਹਾਂ ਬੀਮਾਰੀਆਂ ਤੋਂ ਕਰਦਾ ਹੈ ਬਚਾਅ

Written by  Shaminder   |  November 16th 2020 12:39 PM  |  Updated: November 16th 2020 12:39 PM

ਅਖਰੋਟ ‘ਚ ਹਨ ਕਈ ਗੁਣ, ਇਨ੍ਹਾਂ ਬੀਮਾਰੀਆਂ ਤੋਂ ਕਰਦਾ ਹੈ ਬਚਾਅ

ਅਖਰੋਟ ‘ਚ ਕਈ ਗੁਣ ਹਨ । ਇਹ ਕਈ ਬੀਮਾਰੀਆਂ ‘ਚ ਫਾਇਦੇਮੰਦ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਅਖਰੋਟ ਦੇ ਫਾਇਦਿਆਂ ਦੇ ਬਾਰੇ ਦੱਸਾਂਗੇ । ਇਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜੋ ਲੋਕ ਰੋਜ਼ਾਨਾ ਅਖਰੋਟ ਖਾਂਦੇ ਹਨ ਉਨ੍ਹਾਂ ਵਿਚ ਦਿਲ ਦੀਆਂ ਬਿਮਾਰੀਆਂ ਦਾ ਜੋਖ਼ਮ ਘੱਟ ਹੁੰਦਾ ਹੈ। ਬਾਰਸੀਲੋਨਾ ਸਥਿਤ ਹਾਸਪਿਟਲ ਕਲੀਨਿਕ ਦੇ ਡਾ. ਏਮੀਲਿਓ ਰੋਜ ਨੇ ਲੀਮਾ ਲਿੰਡਾ ਯੂਨੀਵਰਸਿਟੀ ਨਾਲ ਮਿਲ ਕੇ ਇਹ ਖੋਜ ਕੀਤੀ ਹੈ।

walnut

ਖੋਜ ਵਿਚ 600 ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਦੋ ਸਾਲ ਤਕ ਇਨ੍ਹਾਂ ਨੂੰ ਹਰ ਰੋਜ਼ ਖਾਣ ਲਈ 30 ਤੋਂ 60 ਗ੍ਰਾਮ ਅਖਰੋਟ ਦਿੱਤੇ ਗਏ।ਜਿਨ੍ਹਾਂ ਲੋਕਾਂ ਨੇ ਅਖਰੋਟ ਖਾਧੇ ਸਨ ਉਨ੍ਹਾਂ ਵਿਚ ਸੋਜਸ ਵਿਚ ਕਮੀ ਆਈ।

ਹੋਰ ਪੜ੍ਹੋ : ਬਦਲਦੇ ਮੌਸਮ ‘ਚ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਡਾਈਟ

walnut

ਖੋਜ ਦੌਰਾਨ ਜਿਨ੍ਹਾਂ 10 ਇੰਫਲੇਮੇਟਰੀ ਮਾਰਕਰਾਂ ਦਾ ਅਧਿਐਨ ਕੀਤਾ ਗਿਆ ਉਨ੍ਹਾਂ ਵਿੱਚੋਂ ਛੇ ਨੂੰ ਕਾਫ਼ੀ ਘੱਟ ਮਾਤਰਾ ਵਿਚ ਅਖਰੋਟ ਦਿੱਤਾ ਗਿਆ ਸੀ। ਇਹ ਖੋਜ ਪਹਿਲਾਂ ਕੀਤੇ ਗਏ ਅਧਿਐਨ ਦਾ ਹੀ ਹਿੱਸਾ ਸੀ ਅਤੇ ਇਸ ਨੂੰ 'ਜਰਨਲ ਆਫ ਦ ਅਮੇਰੀਕਨ ਕਾਲਜ ਆਫ ਕਾਰਡਿਓਲਾਜੀ' ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

walnut

ਅਧਿਐਨ ਦਾ ਸਿੱਟਾ ਦੱਸਦਾ ਹੈ ਕਿ ਅਖਰੋਟ ਦਾ ਐਂਟੀ ਇੰਫਲੇਮੇਟਰੀ ਪ੍ਰਭਾਵ ਨਾ ਕੇਵਲ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਸਗੋਂ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਤੋਂ ਵੀ ਬਚਾਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network