ਵਾਮਿਕਾ ਗੱਬੀ ਸਭ ਤੋਂ ਚਰਚਿਤ ਵੈੱਬ ਸੀਰੀਜ਼ ‘ਹੀਰਾ ਮੰਡੀ’ ਵਿੱਚ ਆ ਸਕਦੀ ਹੈ ਨਜ਼ਰ ..!

written by Rupinder Kaler | September 07, 2021

ਸੰਜੇ ਲੀਲਾ ਭੰਸਾਲੀ (Sanjay Leela Bhansali) ਦੀ ਸਭ ਤੋਂ ਚਰਚਿਤ ਵੈੱਬ ਸੀਰੀਜ਼ 'ਹੀਰਾ ਮੰਡੀ' (Heeramandi) ਵਿੱਚ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ (Wamiqa Gabbi) ਵੀ ਨਜ਼ਰ ਆ ਸਕਦੀ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਇਸ ਵੈੱਬ ਸੀਰੀਜ਼ ਦਾ ਨਿਰਮਾਣ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ । ਇਸ ਵੈੱਬ ਸੀਰੀਜ਼ ਵਿੱਚ ਵਾਮਿਕਾ ਗੱਬੀ (Wamiqa Gabbi)  ਮਹੱਤਵਪੂਰਣ  ਕਿਰਦਾਰ ਵਿੱਚ ਨਜ਼ਰ ਆ ਸਕਦੀ ਹੈ ।

Pic Courtesy: Instagram

ਹੋਰ ਪੜ੍ਹੋ :

ਹਰਸ਼ਦੀਪ ਕੌਰ  ਦਾ ਪੁੱਤਰ ਹੁਨਰ ਛੇ ਮਹੀਨਿਆਂ ਦਾ ਹੋਇਆ, ਗਾਇਕਾ ਨੇ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

Image Source: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੈਬ ਸੀਰੀਜ਼ 'ਗ੍ਰਹਿਣ' ਵਿੱਚ ਵਾਮਿਕਾ ਗੱਬੀ (Wamiqa Gabbi)  ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਵੈੱਬ ਸੀਰੀਜ਼ ਵਿੱਚ ਉਸ ਨੇ ਇੱਕ ਸਿੱਖ ਪਰਿਵਾਰ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਵਾਮਿਕਾ (Wamiqa Gabbi)  ਦੇ ਇਸ ਕਿਰਦਾਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ, ਜਿਸ ਕਰਕੇ ਉਹ ਕਈ ਫ਼ਿਲਮ ਨਿਰਦੇਸ਼ਕਾਂ ਦੀ ਨਜ਼ਰ ਵਿੱਚ ਹੈ ।

Wamiqa Gabbi Pic Courtesy: Instagram

'ਹੀਰਾ ਮੰਡੀ' ਵੈੱਬ ਸੀਰੀਜ਼ (Heeramandi) ਵਿੱਚ ਵਾਮਿਕਾ ਤੋਂ ਇਲਾਵਾ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ ਅਤੇ ਰਿਚਾ ਚੱਡਾ ਨਜ਼ਰ ਆ ਸਕਦੀਆਂ ਹਨ । ਵਾਮਿਕਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ 'ਬਾਹੂਬਲੀ ਸਮੇਤ ਮਲਿਆਲਮ ਫਿਲਮ 'ਗੋਧਾ' ਦੇ ਹਿੰਦੀ ਰੀਮੇਕ ਵਿੱਚ ਵੀ ਨਜ਼ਰ ਆਉਣ ਵਾਲੀ ਹੈ । ਹਾਲ ਹੀ ਵਿੱਚ ਉਹ ਅੰਮ੍ਰਿਤ ਮਾਨ ਦੇ ਗਾਣੇ ਵਿੱਚ ਨਜ਼ਰ ਆਈ ਸੀ । ਜਿਸ ਨੂੰ ਕਿ ਬਹੁਤ ਹੀ ਪਸੰਦ ਕੀਤਾ ਗਿਆ ਹੈ ।

 

0 Comments
0

You may also like