27 ਸਾਲਾਂ ਦੀ ਹੋਈ ਵਾਮਿਕਾ ਗੱਬੀ, ਇਸ ਤਰ੍ਹਾਂ ਤੈਅ ਕੀਤਾ ਪਾਲੀਵੁੱਡ ਦਾ ਸਫ਼ਰ

Written by  Lajwinder kaur   |  September 29th 2020 05:29 PM  |  Updated: September 29th 2020 05:50 PM

27 ਸਾਲਾਂ ਦੀ ਹੋਈ ਵਾਮਿਕਾ ਗੱਬੀ, ਇਸ ਤਰ੍ਹਾਂ ਤੈਅ ਕੀਤਾ ਪਾਲੀਵੁੱਡ ਦਾ ਸਫ਼ਰ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਜੋ ਕਿ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ । ਉਨ੍ਹਾਂ ਦੇ ਸਾਥੀ ਕਲਾਕਾਰ ਪੋਸਟ ਪਾ ਕੇ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ ।

punjabi actress wamiqa

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘RANNA CH DHANNA’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਪੋਸਟਰ

ਵਾਮਿਕਾ ਗੱਬੀ ਪਾਲੀਵੁੱਡ ਦੀ ਉਹ ਅਦਾਕਾਰਾ ਹੈ ਜਿਸ ਨੇ ਪੰਜਾਬੀ ਹੀ ਨਹੀਂ ਬਲਕਿ ਦੇਸ਼ ਦੀਆਂ ਹੋਰ ਕਈ ਖੇਤਰੀ ਭਾਸ਼ਾਵਾਂ ਵਿੱਚ ਕੰਮ ਕੀਤਾ ਹੈ ।

ਵਾਮਿਕਾ ਗੱਬੀ ਪੰਜਾਬੀ ਫ਼ਿਲਮਾਂ ਵਿੱਚ ਹੀ ਨਹੀਂ ਬਲਕਿ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਵਾਮਿਕਾ ਗੱਬੀ ਦੀ ਪਾਲੀਵੁੱਡ ਵਿੱਚ ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ਫ਼ਿਲਮ ਨਾਲ ਐਂਟਰੀ ਹੋਈ ਸੀ ।

wamiqa and parmish

ਜੇ ਗੱਲ ਕਰੀਏ ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਤਾਂ ਉਹ ‘ਨਿੱਕਾ ਜ਼ੈਲਦਾਰ 2’, 'ਨਿੱਕਾ ਜ਼ੈਲਦਾਰ-3', ‘ਪ੍ਰਾਹੁਣਾ’, ‘ਨਾਢੂ ਖਾਂ’, ‘ਦਿਲ ਦੀਆਂ ਗੱਲਾਂ’  ਵਰਗੀਆਂ ਕਈ ਸੁਪਰ ਹਿੱਟ ਫ਼ਿਲਮ ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ । ਇਹਨਾਂ ਫ਼ਿਲਮਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਵਾਮਿਕਾ ਗੱਬੀ ਕਈ ਪੰਜਾਬੀ ਗੀਤਾਂ ‘ਚ ਅਦਾਕਾਰੀ ਕਰ  ਚੁੱਕੇ ਹਨ ।

wamiqa and ammy virk


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network