ਵਾਮਿਕਾ ਗੱਬੀ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ, ਨਜ਼ਰ ਆਏ ਬੰਗਾਲੀ ਪਹਿਰਾਵੇ ‘ਚ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

Written by  Lajwinder kaur   |  August 09th 2020 03:00 PM  |  Updated: August 09th 2020 03:00 PM

ਵਾਮਿਕਾ ਗੱਬੀ ਨੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ, ਨਜ਼ਰ ਆਏ ਬੰਗਾਲੀ ਪਹਿਰਾਵੇ ‘ਚ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ । ਉਹ ਬੰਗਾਲੀ ਲੁੱਕ ‘ਚ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਬੰਗਾਲੀ ਸਟਾਈਲ ਵਾਲੀ ਸਾੜ੍ਹੀ ਪਾਈ ਹੈ । ਦਰਸ਼ਕਾਂ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਨੇ । ਜਿਸ ਕਰਕੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਵਾਮਿਕਾ ਗੱਬੀ ਹਾਲ ਹੀ ‘ਚ ਪੰਜਾਬੀ ਗਾਇਕ ਤਰਸੇਮ ਜੱਸੜ ਦੇ ਨਵੇਂ ਗੀਤ ‘ਕੱਜਲਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਜੇ ਗੱਲ ਕਰੀਏ ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਤਾਂ ਉਹ ਪਿਛਲੇ ਸਾਲ ਨਿੱਕਾ ਜ਼ੈਲਦਾਰ 3, ਦਿਲ ਦੀਆਂ ਗੱਲਾਂ, ਦੂਰਬੀਨ ਤੇ ਕਈ ਹੋਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਜੇ ਕੋਰੋਨਾ ਨਾ ਹੁੰਦਾ ਤਾਂ ਉਹ ਗਲਵਕੜੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network