ਵਾਮਿਕਾ ਗੱਬੀ ਤਲਵਾਰਬਾਜ਼ੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

Written by  Shaminder   |  August 11th 2021 04:40 PM  |  Updated: August 11th 2021 04:47 PM

ਵਾਮਿਕਾ ਗੱਬੀ ਤਲਵਾਰਬਾਜ਼ੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਵਾਮਿਕਾ ਗੱਬੀ  (Wamiqa Gabbi) ਜੋ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਜਲਦ ਹੀ ਉਹ ਮੈਗਾ ਫ਼ਿਲਮ ‘ਬਾਹੂਬਲੀ: ਬਿਫੋਰ ਦਾ ਬੈਗਨਿੰਗ’ ‘ਚ ਇੱਕ ਨਿਡਰ ਅਤੇ ਨਿਆਂ ਪ੍ਰਿਯ ਮਹਾਰਾਣੀ ਸ਼ਿਵਗਾਮੀ ਦੇ ਰੂਪ ‘ਚ ਨਜ਼ਰ ਆ ਸਕਦੀ ਹੈ । ਮੰਨਿਆ ਜਾ ਰਿਹਾ ਹੈ ਕਿ ਓਟੀਟੀ ਦੇ ਵੱਲੋਂ ਸ਼ੁਰੂ ਹੋਣ ਵਾਲੀ ਸੀਰੀਜ਼ ‘ਚ ਵਾਮਿਕਾ (Wamiqa Gabbi)  ਨੌਜਵਾਨ ਸ਼ਿਵਗਾਮੀ ਦੀ ਭੂਮਿਕਾ ਨਿਭਾ ਰਹੀ ਹੈ ।ਮੀਡੀਆ ਰਿਪੋਰਟਾਂ ਮੁਤਾਬਕ ਦੱਖਣ ਦੀ ਸਟਾਰ ਨਯਨ ਤਾਰਾ ਵੀ ਇਸ ਪੀਰੀਅਡ ਡਰਾਮਾ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਏਗੀ ।

Wamiqa -min Image From Instagram

ਹੋਰ ਪੜ੍ਹੋ : ਅਦਾਕਾਰਾ ਮੰਦਿਰਾ ਬੇਦੀ ਪਤੀ ਦੇ ਦਿਹਾਂਤ ਤੋਂ ਬਾਅਦ ਮਜ਼ਬੂਤੀ ਨਾਲ ਸੰਭਾਲ ਰਹੀ ਘਰ ਪਰਿਵਾਰ 

ਵਾਮਿਕਾ ਗੱਬੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਵਾਮਿਕਾ ਤਲਵਾਰਬਾਜ਼ੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Wamiqa Gabbi (@wamiqagabbi)

ਉਹ ‘ਨਿੱਕਾ ਜ਼ੈਲਦਾਰ’, ‘ਦਿਲ ਦੀਆਂ ਗੱਲਾਂ’, ‘ਦੂਰਬੀਨ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।

Wamkqa -min Image From Instagram

ਇਸ ਦੇ ਨਾਲ ਹੀ ਉਹ ਤਮਿਲ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਵਾਮਿਕਾ ਗੱਬੀ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ਅਤੇ ਆਪਣੇ ਕਿਰਦਾਰਾਂ ਨੂੰ ਖੂਬਸੂਰਤੀ ਦੇ ਨਾਲ ਨਿਭਾਉਣ ਦੇ ਲਈ ਉਹ ਇਨ੍ਹਾਂ ਕਿਰਦਾਰਾਂ ‘ਚ ਡੁੱਬ ਜਾਂਦੀ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network