ਹੁਣ ਤੁਸੀਂ ਵੀ ਬਣ ਸਕਦੇ ਹੋ ਪੀਟੀਸੀ ਚੱਕਦੇ ਦੇ ਪ੍ਰੋਗਰਾਮ ‘ਮੇਰੇ ਆਲਾ ਗਾਣਾ’ ਦਾ ਹਿੱਸਾ ...!

written by Rupinder Kaler | January 30, 2020

ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ iਖ਼ਆਲ ਰੱਖਦਾ ਹੈ, ਇਸੇ ਕਰਕੇ ਪੀਟੀਸੀ ਨੈੱਟਵਰਕ ਦਾ ਹਰ ਚੈਨਲ ਨੰਬਰ 1 ਹੈ । ਪੀਟੀਸੀ ਚੱਕਦੇ ’ਤੇ ਜਿੱਥੇ ਤੁਸੀਂ ਇੱਕ ਤੋਂ ਬਾਅਦ ਇੱਕ ਪੰਜਾਬੀ ਗਾਣਿਆਂ ਦਾ ਆਨੰਦ ਮਾਣਦੇ ਹੋ ਉੱਥੇ ਹੁਣ ਤੁਸੀਂ ਪੀਟੀਸੀ ਚੱਕਦੇ ਦੇ ਪ੍ਰੋਗਰਾਮਾਂ ਦਾ ਹਿੱਸਾ ਵੀ ਬਣ ਸਕਦੇ ਹੋ ਕਿਉਂਕਿ ਪੀਟੀਸੀ ਚੱਕਦੇ ਲੈ ਕੇ ਆਇਆ ਹੈ ‘ਮੇਰੇ ਆਲਾ ਗਾਣਾ’ ।ਪੀਟੀਸੀ ਚੱਕਦੇ ’ਤੇ ਸੋਮਵਾਰ ਤੋਂ ਸ਼ਨੀਵਾਰ ਤੱਕ, ਰਾਤ 9 ਵਜੇ ਦਿਖਾਏ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਤੁਸੀਂ ਨਾ ਸਿਰਫ਼ ਆਪਣੀ ਪਸੰਦ ਦੇ ਗਾਣੇ ਸੁਣ ਸਕਦੇ ਹੋ ਬਲਕਿ ਤੁਸੀਂ ਇਸ ਦਾ ਹਿੱਸਾ ਵੀ ਬਣ ਸਕਦੇ ਹੋ । https://www.instagram.com/p/B76WbuzBlkA/ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਤੁਹਾਨੂੰ ਆਪਣੇ ਮੋਬਾਇਲ ’ਤੇ ਆਪਣੇ ਪਸੰਦ ਦੇ ਗਾਣੇ ਦੀ ਵੀਡੀਓ ਬਣਾ ਕੇ ਭੇਜਣੀ ਹੋਵੇਗੀ । ਜਿਸ ਦੀ ਵੀਡੀਓ ਸਭ ਤੋਂ ਵਧੀਆ ਹੋਵੇਗੀ ਉਸ ਨੂੰ ਇਸ ਪ੍ਰੋਗਰਾਮ ਵਿੱਚ ਦਿਖਾਇਆ ਜਾਵੇਗਾ । ਹੁਣ ਦੇਰ ਕਿਸ ਗੱਲ ਦੀ ਮੋਬਾਇਲ ਫੋਨ ਚੁੱਕੋ ਤੇ ਬਣਾਓ ਆਪਣੇ ਪਸੰਦ ਦੇ ਗਾਣੇ ਦੀ ਵੀਡੀਓ ਤੇ ਭੇਜੋ ਇਸ ਵਾਟਸਐਪ ਨੰਬਰ 9667066363 ’ਤੇ ।

0 Comments
0

You may also like