ਰਾਜ ਬਰਾੜ ਦੀ ਕੈਸੇਟ ਦੇਸੀ ਪੌਪ ਨਾਲ ਚਰਚਾ ’ਚ ਆਈ ਅਨੀਤਾ ਸਮਾਣਾ ਨੇ ਲੰਮੀ ਬਰੇਕ ਤੋਂ ਬਾਅਦ ਕੱਢਿਆ ਨਵਾਂ ਗਾਣਾ, ਢੋਅ ਰਹੀ ਹੈ ਗੁੰਮਨਾਮੀ ਦਾ ਹਨੇਰਾ, ਕਿਰਾਏ ਦੇ ਮਕਾਨ ’ਚ ਗੁਜ਼ਾਰ ਰਹੀ ਹੈ ਜ਼ਿੰਦਗੀ

Written by  Rupinder Kaler   |  October 04th 2019 04:07 PM  |  Updated: October 04th 2019 04:07 PM

ਰਾਜ ਬਰਾੜ ਦੀ ਕੈਸੇਟ ਦੇਸੀ ਪੌਪ ਨਾਲ ਚਰਚਾ ’ਚ ਆਈ ਅਨੀਤਾ ਸਮਾਣਾ ਨੇ ਲੰਮੀ ਬਰੇਕ ਤੋਂ ਬਾਅਦ ਕੱਢਿਆ ਨਵਾਂ ਗਾਣਾ, ਢੋਅ ਰਹੀ ਹੈ ਗੁੰਮਨਾਮੀ ਦਾ ਹਨੇਰਾ, ਕਿਰਾਏ ਦੇ ਮਕਾਨ ’ਚ ਗੁਜ਼ਾਰ ਰਹੀ ਹੈ ਜ਼ਿੰਦਗੀ

ਲੰਮੇ ਅਰਸੇ ਤੋਂ ਬਾਅਦ ਗਾਇਕਾ ਅਨੀਤਾ ਸਮਾਣਾ ਗਾਇਕੀ ਦੇ ਖੇਤਰ ਵਿੱਚ ਸਰਗਰਮ ਹੋ ਗਈ ਹੈ । ਕੁਝ ਦਿਨ ਪਹਿਲਾਂ ਆਏ ਉਹਨਾਂ ਦੇ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ‘ਵਕਤ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਅਨੀਤਾ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ ਹੈ । ਗਾਣੇ ਦੇ ਬੋਲ ਜਿੰਦਰ ਬੁੱਟਰ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਹੇਸ਼ ਨੇ ਦਿੱਤਾ ਹੈ ।

ਅਨੀਤਾ ਸਮਾਣਾ ਦਾ ਇਹ ਗਾਣਾ ਬਹੁਤ ਹੀ ਮੀਨਿੰਗਫੁਲ ਹੈ, ਜਿਸ ਵਿੱਚ ਜ਼ਿੰਦਗੀ ਦੇ ਫਲਸਫੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਅਨੀਤਾ ਸਮਾਣਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਮਿਊਜ਼ਿਕ ਇੰਡਸਟਰੀ ਵਿੱਚ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਗਾਇਕ ਰਾਜ ਬਰਾੜ ਨਾਲ ਉਹਨਾਂ ਦੀ ਕੈਸੇਟ ਦੇਸੀ ਪੌਪ ਆਈ ਸੀ ।

ਇਹ ਉਹ ਸਮਾਂ ਸੀ ਜਦੋਂ ਹਰ ਗਲੀ ਮੁਹੱਲੇ ਵਿੱਚ ਉਸ ਦੀ ਆਵਾਜ਼ ਗੁੰਜਦੀ ਸੀ ਉਸਦਾ ਗਾਇਆ ਗਾਣਾ ‘ਜੇ ਮੁੰਡਿਆ ਤੂੰ ਮੇਰੀ ਤੋਰ ਵੇਖਣੀ ਗੜਵਾ ਲੈ ਦੇ ਚਾਂਦੀ ਦਾ’ ਕਾਫੀ ਮਕਬੂਲ ਹੋਇਆ ਸੀ ਉਸ ਸਮੇਂ ਇਹ ਗਾਣਾ ਹਰ ਟੇਪ ‘ਤੇ ਵੱਜਦਾ ਸੀ ।

ਇਸ ਤੋਂ ਇਲਾਵਾਂ ਅਨੀਤਾ ਸਮਾਣਾ ਦੀ 1990 ਵਿੱਚ ‘ਝਾਂਜਰ ਬਣ ਮਿੱਤਰਾ ਮੈਂ ਅੱਡੀਆਂ ਕੂਚ ਕੇ ਪਾਵਾਂ’ ਬੈਨਰ ਹੇਠ ਇੱਕ ਟੇਪ ਆਈ ਜਿਹੜੀ ਕਿ ਕਾਫੀ ਹਿੱਟ ਰਹੀ । ਇਸ ਟੇਪ ਦਾ ਲੱਗਭਗ ਹਰ ਗੀਤ ਕਾਫੀ ਹਿੱਟ ਰਿਹਾ ।ਰਾਜ ਬਰਾੜ ਨਾਲ ਅਨੀਤਾ ਦਾ ਇੱਕ ਹੋਰ ਗੀਤ ‘ਮਿੱਤਰਾਂ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ’ ਤੋਂ ਵੀ ਕਾਫੀ ਮਸ਼ਹੂਰ ਹੋਇਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network