ਸੁਰਾਂ 'ਚ ਹੀ ਨਹੀਂ ਦਿਲ ਤੋਂ ਵੀ ਅਮੀਰ ਨੇ ਵਾਰਿਸ ਭਰਾ, ਦੇਖੋ ਵੀਡੀਓ

Written by  Aaseen Khan   |  February 18th 2019 04:29 PM  |  Updated: February 18th 2019 04:29 PM

ਸੁਰਾਂ 'ਚ ਹੀ ਨਹੀਂ ਦਿਲ ਤੋਂ ਵੀ ਅਮੀਰ ਨੇ ਵਾਰਿਸ ਭਰਾ, ਦੇਖੋ ਵੀਡੀਓ

ਸੁਰਾਂ 'ਚ ਹੀ ਨਹੀਂ ਦਿਲ ਤੋਂ ਵੀ ਅਮੀਰ ਨੇ ਵਾਰਿਸ ਭਰਾ, ਦੇਖੋ ਵੀਡੀਓ : ਕਮਲਹੀਰ ਪੰਜਾਬ ਦਾ ਉਹ ਹੀਰਾ ਗਾਇਕ ਜਿਸ ਨੇ ਆਪਣੀ ਗਾਇਕੀ ਨਾਲ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ। ਕਮਲਹੀਰ ਦੀ ਗਾਇਕੀ ਦੀ ਤਰਾਂ ਉਹਨਾਂ ਦਾ ਦਿਲ ਵੀ ਸਾਫ ਸੁਥਰਾ ਹੈ। ਇਸ ਦਾ ਸਬੂਤ ਦਿੰਦੀ ਹੈ ਮਨਮੋਹਨ ਵਾਰਿਸ ਵੱਲੋਂ ਆਪਣੇ ਛੋਟੇ ਭਰਾ ਕਮਲਹੀਰ ਦੀ ਸ਼ੇਅਰ ਕੀਤੀ ਇਹ ਵੀਡੀਓ। ਇਸ ਵੀਡੀਓ 'ਚ ਇੱਕ ਮਦਾਰੀ ਨਾਲ ਕਮਲਹੀਰ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ।

 

View this post on Instagram

 

#manmohanwaris #kamalheer #HEERoes #indiancomedy #funny #comedy

A post shared by Manmohan Waris (@manmohanwaris) on

ਮਦਾਰੀ ਆਪਣੇ ਨਾਲ ਬਾਂਦਰ ਵੀ ਲੈ ਕੇ ਘੁੰਮ ਰਿਹਾ ਹੈ, ਕਮਲਹੀਰ ਉਸ ਨੂੰ ਸਲਾਹ ਦਿੰਦੇ ਨਜ਼ਰ ਆ ਰਹੇ ਹਨ ਕਿ ਉਹ ਬਾਂਦਰਾਂ ਨੂੰ ਪਿਆਰ ਨਾਲ ਰੱਖਿਆ ਕਰੇ। ਅਤੇ ਉਹਨਾਂ ਬੇਜ਼ੁਬਾਨਾਂ ਦੇ ਨਾਮ ਵੀ ਪੁੱਛਦੇ ਹਨ। ਇਹਨਾਂ ਹੀ ਨਹੀਂ ਕਮਲਹੀਰ ਉਸ ਮਦਾਰੀ ਨੂੰ ਕੁਝ ਰੁਪਏ ਦੇ ਕੇ ਉਸ ਦੀ ਮਦਦ ਵੀ ਕਰ ਰਹੇ ਹਨ। ਕਮਲਹੀਰ ਦਾ ਜਾਨਵਰਾਂ ਨਾਲ ਇਹ ਬੇਇੰਤਹਾ ਪਿਆਰ ਪਹਿਲਾਂ ਵੀ ਕਈ ਵਾਰ ਅਜਿਹੀਆਂ ਵੀਡੀਓਜ਼ ਨਾਲ ਦੇਖਣ ਨੂੰ ਮਿਲ ਚੁੱਕਿਆ ਹੈ।

ਹੋਰ ਵੇਖੋ : ਅਨਮੋਲ ਗਗਨ ਮਾਨ ਦਾ ‘ਪਸੰਦ ਤੇਰੀ’ ਗੀਤ ਆ ਰਿਹਾ ਹੈ ਸਭ ਨੂੰ ਪਸੰਦ, ਦੇਖੋ ਵੀਡੀਓ

 

View this post on Instagram

 

#petlove #petlovers #petloversclub #kamalheer #manmohanwaris #love #entertaining #HEERoes

A post shared by Kamal Heer (@iamkamalheer) on

ਇਸ ਤੋਂ ਪਹਿਲਾਂ ਕਮਲ ਹੀਰ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ ਜਿਸ 'ਚ ਕਮਲਹੀਰ ਇੱਕ ਕੁੱਤੇ ਨੂੰ ਕੌਫੀ ਸ਼ਾਪ ਤੋਂ ਖਾਣਾ ਲਿਆ ਕੇ ਖਿਲਾ ਰਹੇ ਹਨ। ਉਹਨਾਂ ਦਾ ਇਹ ਵੀਡੀਓ ਕਾਫੀ ਪਸੰਦ ਕੀਤਾ ਗਿਆ ਸੀ ਤੇ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਮਲਹੀਰ ਹੁਣ ਤੱਕ ਬਹੁਤ ਸਾਰੇ ਹਿੱਟ ਗਾਣੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਉਹਨਾਂ ਦੇ ਹਰ ਇੱਕ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network