ਵਾਰਿਸ ਭਰਾਵਾਂ ਨੂੰ ਲਗਿਆ ਡੂੰਘਾ ਸਦਮਾ, ਨਹੀਂ ਰਹੇ ਪਿਤਾ ਦਿਲਬਾਗ ਸਿੰਘ

Written by  Gourav Kochhar   |  April 26th 2018 01:08 PM  |  Updated: April 26th 2018 01:11 PM

ਵਾਰਿਸ ਭਰਾਵਾਂ ਨੂੰ ਲਗਿਆ ਡੂੰਘਾ ਸਦਮਾ, ਨਹੀਂ ਰਹੇ ਪਿਤਾ ਦਿਲਬਾਗ ਸਿੰਘ

ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਵਿਰਸੇ ਨਾਲ ਜੋੜਨ ਵਾਲੇ ਵਾਰਿਸ ਭਰਾਵਾਂ Waris Brothers ਨੂੰ ਡੂੰਘਾ ਸਦਮਾ ਪੁੱਜਾ ਹੈ। ਸੰਖੇਪ ਬੀਮਾਰੀ ਦੇ ਚਲਦਿਆਂ ਅੱਜ ਉਨ੍ਹਾਂ ਦੇ ਪਿਤਾ ਦਿਲਬਾਗ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦਿਲਬਾਗ ਸਿੰਘ ਆਪਣੇ ਜੱਦੀ ਪਿੰਡ ਹੱਲੂਵਾਲ, ਹੁਸ਼ਿਆਰਪੁਰ ਵਿਖੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਨਾਲ ਨਾ ਸਿਰਫ ਮਨਮੋਹਨ ਵਾਰਿਸ Manmohan Waris, ਕਮਲ ਹੀਰ ਤੇ ਸੰਗਤਾਰ ਨੂੰ ਸਦਮਾ ਲੱਗਾ ਹੈ, ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਵੀ ਇਸ ਖਬਰ ਨਾਲ ਦੁਖੀ ਹਨ।

Waris Brothers

ਵਾਰਿਸ ਭਰਾਵਾਂ Waris Brothers ਨੇ ਹਮੇਸ਼ਾ ਸੱਭਿਆਚਾਰਕ ਗੀਤਾਂ ਰਾਹੀ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। 'ਪੰਜਾਬੀ ਵਿਰਸਾ' ਸ਼ੋਅਜ਼ ਦੀ ਲੜੀ ਦਾ ਇਹ ਲਗਾਤਾਰ 14ਵਾਂ ਸਾਲ ਹੈ ਅਤੇ ਮੌਜੂਦਾ ਸਮੇਂ ਪੰਜਾਬੀ ਵਿਰਸਾ ਸ਼ੋਅਜ਼ ਦੀ ਮਕਬੂਲੀਅਤ ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ। ਕੈਨੇਡਾ ਵਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਰਹੇ ਵਾਰਿਸ ਭਰਾਵਾਂ Waris Brothers ਦੇ ਹਰ ਸ਼ੋਅ ਨੂੰ ਮਿਲ ਰਹੀ ਸਫਲਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਵੇਂ ਕਈ ਲੋਕਾਂ ਵਲੋਂ ਗੀਤ ਸੰਗੀਤ ਦੇ ਬਦਲੇ ਮਿਜਾਜ਼ ਦੀ ਗੱਲ ਉਭਾਰੀ ਜਾ ਰਹੀ ਹੈ ਪਰ ਚੰਗੀ ਗਾਇਕੀ ਤੇ ਸ਼ਾÎਇਰੀ ਨੂੰ ਲੋਕ ਅੱਜ ਵੀ ਓਨਾ ਹੀ ਪਸੰਦ ਕਰਦੇ ਨੇ ਜਿੰਨਾ ਕਿ ਪਹਿਲਾਂ ਕਰਦੇ ਸਨ।

Waris Brothers


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network