ਵਾਰਿਸ ਭਰਾਵਾਂ ਦਾ ਨਵਾਂ ਗੀਤ ‘ਇੱਕੋ ਘਰ’ ਰਿਲੀਜ਼

written by Shaminder | July 01, 2021

ਗਾਇਕ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਗਤਾਰ ਦਾ ਨਵਾਂ ਗੀਤ ‘ਇੱਕੋ ਘਰ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਮੰਗਲ ਹਠੂਰ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਖੁਦ ਸੰਗਤਾਰ ਨੇ ਦਿੱਤੇ ਹਨ । ਪਲਾਜ਼ਮਾ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Kamalheer Image From Warish Brothers Song

ਹੋਰ ਪੜ੍ਹੋ : ਗੁਲਸ਼ਨ ਕੁਮਾਰ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਰੱਖੀ ਬਰਕਰਾਰ, ਮੰਦਰ ਦੇ ਬਾਹਰ ਮਾਰੀਆਂ ਸਨ 16 ਗੋਲੀਆਂ 

Manmohan Image From Warish Brothers Song

ਇਸ ਗੀਤ ‘ਚ ਇੱਕ ਪਰਿਵਾਰ ਦੀ ਗੱਲ ਕੀਤੀ ਗਈ ਹੈ । ਇਸ ਗੀਤ ‘ਚ ਦੱਸਿਆ ਗਿਆ ਹੈ ਇਕੋ ਘਰ ‘ਚ ਦੁਬਾਰਾ ਉਹੀ ਜੀਅ ਇੱਕਠੇ ਨਹੀਂ ਹੋ ਸਕਦੇ। ਕਿਉਂਕਿ ਜਦੋਂ ਸਭ ਦਾ ਲੇਖਾ ਜੋਖਾ ਖਤਮ ਹੋ ਜਾਂਦਾ ਹੈ ਤਾਂ ਸਭ ਆਪੋ ਆਪਣੇ ਕਰਮਾਂ ਦੇ ਹਿਸਾਬ ਮੁਕਾ ਕੇ ਚਲੇ ਜਾਂਦੇ ਹਨ ।

Sangtaar Image From Warish Brothers Song

ਇਸ ਦੇ ਨਾਲ ਹੀ ਇਸ ਗੀਤ ‘ਚ ਇੱਕ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ । ਇਹ ਗੀਤ ਵਾਰਿਸ ਭਰਾਵਾਂ ਵੱਲੋਂ ਗਾਏ ਗਏ ਪੰਜਾਬੀ ਵਿਰਸਾ ਦਾ ਇੱਕ ਗੀਤ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

You may also like