ਵਾਰਿਸ ਭਰਾਵਾਂ ਦਾ ਗੀਤ ‘ਭਗਤ ਸਿੰਘ ਊਧਮ ਸਿੰਘ ਦੇ ਵਾਰਿਸ’ ਹੋਇਆ ਰਿਲੀਜ਼

written by Shaminder | January 22, 2021

ਗਾਇਕ ਕਮਲਹੀਰ ਅਤੇ ਮਨਮੋਹਨ ਵਾਰਿਸ ਦਾ ਨਵਾਂ ਗੀਤ ‘ ਭਗਤ ਸਿੰਘ ਊਧਮ ਸਿੰਘ ਦੇ ਵਾਰਿਸ ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਪੰਜਾਬ ਦੇ ਉਨ੍ਹਾਂ ਯੋਧਿਆਂ ਦੀ ਗੱਲ ਕੀਤੀ ਗਈ ਹੈ ਜੋ ਆਪਣੇ ਦੇਸ਼ ਅਤੇ ਕੌਮ ਅਤੇ ਆਪਣੇ ਹੱਕ ਲੈਣ ਲਈ ਹਰ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜੂਝਣ ਦੀ ਸਮਰੱਥਾ ਰੱਖਦੇ ਹਨ ।

kamalheer

ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ ਅਤੇ ਗੀਤ ਨੂੰ ਪਲਾਜ਼ਮਾ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ‘ਚ ਪੰਜਾਬੀਆਂ ਦੀ ਅਣਖ ਅਤੇ ਗੈਰਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ :ਪੰਜਾਬੀ ਇੰਡਸਟਰੀ ਦੇ ਇਨ੍ਹਾਂ ਤਿੰਨ ਸਿਤਾਰਿਆਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ

manmohan

ਜੋ ਆਪਣੇ ਅਣਖੀਲੇ ਸੁਭਾਅ ਲਈ ਜਾਣੇ ਜਾਂਦੇ ਹਨ ਅਤੇ ਇਨ੍ਹਾਂ ਗੈਰਤਮੰਦ ਪੰਜਾਬੀਆਂ ਨੂੰ ਕੋਈ ਵੀ ਪੈਸੇ ਜਾਂ ਕਿਸੇ ਹੋਰ ਚੀਜ਼ ਦੇ ਜ਼ੋਰ ਤੇ ਖਰੀਦਿਆ ਨਹੀਂ ਜਾ ਸਕਦਾ। ਗੀਤ ਹਰ ਕਿਸੇ ‘ਚ ਜੋਸ਼ ਅਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਭਰ ਰਿਹਾ ਹੈ ।

manmohan

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵਾਂ ਭਰਾਵਾਂ ਵੱਲੋਂ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਪਿਆਰ ਮਿਲਦਾ ਰਿਹਾ ਹੈ ।

 

0 Comments
0

You may also like