
Tunisha Sharma news: 24 ਦਸੰਬਰ ਨੂੰ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਕੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਪਰਿਵਾਰ ਤੇ ਫੈਨਜ਼ ਇਸ ਸਮੇਂ ਬਹੁਤ ਹੀ ਵੱਡੇ ਸਦਮੇ ਵਿੱਚੋਂ ਲੰਘ ਰਹੇ ਹਨ। ਤੁਨੀਸ਼ਾ ਨੇ 'ਅਲੀ ਬਾਬਾ: ਦਾਸਤਾਨ-ਏ-ਕਾਬੁਲ' ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਮਰਹੂਮ ਅਦਾਕਾਰਾ ਦੇ ਸਹਿ-ਕਲਾਕਾਰ ਅਤੇ ਸਾਬਕਾ ਬੁਆਏਫ੍ਰੈਂਡ ਸ਼ੀਜਾਨ ਮੁਹੰਮਦ ਖ਼ਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਖਬਰਾਂ ਆਈਆਂ ਕਿ ਤੁਨੀਸ਼ਾ ਗਰਭਵਤੀ ਹੈ ਅਤੇ ਜਦੋਂ ਸ਼ੀਜਾਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਅਦਾਕਾਰਾ ਨੇ ਮੌਤ ਨੂੰ ਗਲੇ ਲਗਾ ਲਿਆ।
ਹੋਰ ਪੜ੍ਹੋ : ਤੁਨੀਸ਼ਾ ਸ਼ਰਮਾ ਦੀ ਮੌਤ ਦੀ ਖਬਰ ਸੁਣ ਕੇ ਫੁੱਟ-ਫੁੱਟ ਰੋਏ ਐਕਟਰ ਕੰਵਰ ਢਿੱਲੋਂ, ਕਿਹਾ- 'ਮੈਂ ਅਜੇ ਵੀ...'
ਸੁਣਨ 'ਚ ਆ ਰਿਹਾ ਸੀ ਕਿ ਤੁਨੀਸ਼ਾ ਗਰਭਵਤੀ ਹੈ ਪਰ ਹੁਣ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਹ ਖਬਰਾਂ ਝੂਠੀਆਂ ਹਨ। ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਅਧਿਕਾਰਤ ਤੌਰ 'ਤੇ ਪੁਲਿਸ ਅਤੇ ਜੇਜੇ ਹਸਪਤਾਲ ਤੋਂ ਨਹੀਂ, ਪਰ ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਤੁਨੀਸ਼ਾ ਸ਼ਰਮਾ ਗਰਭਵਤੀ ਨਹੀਂ ਸੀ। ਪੋਸਟ ਮਾਰਟਮ ਰਿਪੋਰਟ ਬਾਰੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਭਿਨੇਤਰੀ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਹਨ, ਜਦਕਿ ਉਸ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਹਾਲਾਂਕਿ ਹੁਣ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੁਨੀਸ਼ਾ ਗਰਭਵਤੀ ਨਹੀਂ ਸੀ।
ਤੁਨੀਸ਼ਾ ਸ਼ਰਮਾ ਦੀ ਮਾਂ ਨੇ ਆਪਣੀ ਸ਼ਿਕਾਇਤ 'ਚ ਦਾਅਵਾ ਕੀਤਾ ਹੈ ਕਿ ਉਸ ਦੀ ਬੇਟੀ ਅਤੇ ਸ਼ੀਜਾਨ ਮੁਹੰਮਦ ਖ਼ਾਨ ਆਪਸ 'ਚ ਪਿਆਰ ਕਰਦੇ ਸਨ। ਉਸ ਨੇ ਐਕਸ ਬੁਆਏਫ੍ਰੈਂਡ ਸ਼ੀਜਾਨ ਮੁਹੰਮਦ ਖ਼ਾਨ 'ਤੇ ਤੁਨੀਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ। ਜਿਸ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।